20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਉੱਪ ਮੰਡਲ ਸੁਧਾਰ ਵਿਖੇ ਐੱਸ.ਡੀ.ਓ. ਅਸ਼ੋਕ ਕੁਮਾਰ ਨੇ ਅਹੁਦਾ ਸੰਭਾਲਿਆ * ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਵਾਗਤ ਤੇ ਸਨਮਾਨ

ਅਜੀਤ ਡੈਸਕ 26-06-2026
ਗੁਰੂਸਰ ਸੁਧਾਰ, 25 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਉੱਪ ਮੰਡਲ ਸੁਧਾਰ ਵਿਖੇ ਨਵ ਨਿਯੁਕਤ ਐੱਸ.ਡੀ.ਓ. ਅਸ਼ੋਕ ਕੁਮਾਰ ਦੇ ਅਹੁਦਾ ਸੰਭਾਲਣ ਮੌਕੇ ਇਲਾਕੇ ਭਰ ’ਚੋਂ ਪੁੱਜੀਆਂ ਸ਼ਖ਼ਸੀਅਤਾਂ, ਪਤਵੰਤੇ ਸੱਜਣਾਂ, ਸਰਪੰਚਾਂ-ਪੰਚਾਂ, ਪਾਵਰਕਾਮ ਅਧਿਕਾਰੀਆਂ ਤੇ ਹੋਰਨਾਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਾਬਕਾ ਸਰਪੰਚ ਤੇ ਚੇਅਰਮੈਨ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਸਾਧੂ ਸਿੰਘ ਦਿਲਸ਼ਾਦ, ‘ਆਪ’ ਦੇ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਐੱਸ.ਡੀ.ਓ. ਅਸ਼ੋਕ ਕੁਮਾਰ ਦਾ ਮੂੰਹ ਮਿੱਠਾ ਕਰਵਾਉੁਂਦਿਆਂ ਬਿਹਤਰੀਨ ਸੇਵਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਗੱਲਬਾਤ ਕਰਦਿਆਂ ਐੱਸ.ਡੀ.ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਹਰ ਵਰਗ ਦੇ ਬਿਜਲੀ ਖਪਤਕਾਰਾਂ, ਕਿਸਾਨੀ ਸੈਕਟਰ ਆਦਿ ਸਮੇਤ ਲਈ ਨਿਰਵਿਘਨ ਸਪਲਾਈ ਦੇਣ ਸਮੇਤ ਬਿਹਤਰ ਸੇਵਾਵਾਂ ਦੇਣ ਲਈ ਸਦਾ ਤਤਪਰ ਰਹਿਣਗੇ। ਇਸ ਮੌਕੇ ਐੱਸ.ਡੀ.ਓ. ਅਮਿਤ ਕੁਮਾਰ ਮੁੱਲਾਂਪੁਰ, ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਤੇ ਸਾਬਕਾ ਸਰਪੰਚ ਸਾਧੂ ਸਿੰਘ ਦਿਲਸ਼ਾਦ, ਪੰਚ ਸਰਬਜੀਤ ਸਿੰਘ ਸੇਖ਼ੂਪੁਰਾ, ਹਰਬੰਸ ਸਿੰਘ ਫ਼ੌਜੀ ਸੇਖੂਪੁਰਾ, ਗਗਨਦੀਪ ਸਿੰਘ ਹੰਸਰਾ ਜੇ.ਈ. ਮੁੱਲਾਂਪੁਰ, ਪਰਵਿੰਦਰ ਸਿੰਘ ਜੇ.ਈ. ਸੁਧਾਰ, ਨਵਰਾਜ ਸਿੰਘ ਦਿਓਲ, ਮਨਪ੍ਰੀਤ ਸਿੰਘ ਗੋਂਦਵਾਲ ਜ਼ਿਲ੍ਹਾ ਪ੍ਰਧਾਨ ਭਾਕਿਯੂ ਰਾਜੇਵਾਲ, ਰਣਬੀਰ ਸਿੰਘ ਬੋਪਾਰਾਏ ਬਲਾਕ ਪ੍ਰਧਾਨ ਭਾਕਿਯੂ ਰਾਜੇਵਾਲ, ਐੱਸ.ਐੱਸ.ਏ. ਕ੍ਰਿਸ਼ਨਜੀਤ ਸਿੰਘ, ਕੁਲਵੀਰ ਸਿੰਘ, ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਬ ਡਿਵੀਜ਼ਨ ਸੁਧਾਰ ਪ੍ਰਧਾਨ ਦਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬੱਸੀਆਂ ਵਿਖੇ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਦੀ ਬਰਸੀ ’ਤੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਭੰਗ ਕਰਨਾ ਭਾਜਪਾ ਦੀ ਗੁਰਦੁਆਰਾ ਪ੍ਰਬੰਧਾਂ ’ਤੇ ਕਬਜ਼ਾ ਕਰਨ ਦੀ ਡੂੰਘੀ ਸਾਜਿਸ਼-ਭਾਈ ਗਰੇਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।