20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੁਸਾਇਟੀਆਂ ਨਾਲ ਜੁੜਿਆ ਸਹਿਕਾਰੀ ਵਿਕਾਸ ਨਿਗਮ ਬਿੱਲ ਰੱਦ ਕੀਤਾ ਜਾਵੇ- ਘੁਡਾਣੀ

ਪਾਇਲ, 19 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਲੋਕ ਸਭਾ ’ਚ ਐਨਸੀਟੀਸੀ ਬਿੱਲ ਪਾਸ ਕਾਰਨ ਦੀ ਜੋਰਦਾਰ ਨਿਖੇਧੀ ਕਰਦਿਆਂ ਦੱਸਿਆ ਕਿ ਇਹ ਬਿੱਲ ਰੱਦ ਕੀਤਾ ਜਾਵੇ, ਸਰਕਾਰੀ ਸਭਾਵਾ ਦਾ ਕੇਂਦਰੀਕਰਨ ਕਰਨ ਨਾਲ ਕਿਸਾਨਾਂ ਗਰੀਬਾਂ ਨੂੰ ਮਿਲਦੀਆਂ ਸਹੂਲਤਾਂ ਖਤਮ ਕਰਨ ਜਾ ਰਹੀਆਂ ਹਨ, ਸਹਿਕਾਰੀ ਖੇਤਰ ’ਚ ਸ਼ੇਅਰ ਕੈਪਟਲ ਕੀਤਾ ਜਾ ਰਿਹਾ ਹੈ ਤੇ ਫਿਰ ਨਿਜੀ ਹੱਥਾਂ ਵਿਚ ਦਿੱਤਾ ਜਾਵੇਗਾ, ਕਿਸਾਨਾਂ ਨੂੰ ਪਹਿਲਾਂ ਹੀ ਡੀ. ਏ.

ਕਿਸਾਨ ਆਗੂ ਸਦਾਗਰ ਸਿੰਘ ਘੁਡਾਣੀ 20-08-2026
ਪਾਇਲ, 19 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਲੋਕ ਸਭਾ ’ਚ ਐਨਸੀਟੀਸੀ ਬਿੱਲ ਪਾਸ ਕਾਰਨ ਦੀ ਜੋਰਦਾਰ ਨਿਖੇਧੀ ਕਰਦਿਆਂ ਦੱਸਿਆ ਕਿ ਇਹ ਬਿੱਲ ਰੱਦ ਕੀਤਾ ਜਾਵੇ, ਸਰਕਾਰੀ ਸਭਾਵਾ ਦਾ ਕੇਂਦਰੀਕਰਨ ਕਰਨ ਨਾਲ ਕਿਸਾਨਾਂ ਗਰੀਬਾਂ ਨੂੰ ਮਿਲਦੀਆਂ ਸਹੂਲਤਾਂ ਖਤਮ ਕਰਨ ਜਾ ਰਹੀਆਂ ਹਨ, ਸਹਿਕਾਰੀ ਖੇਤਰ ’ਚ ਸ਼ੇਅਰ ਕੈਪਟਲ ਕੀਤਾ ਜਾ ਰਿਹਾ ਹੈ ਤੇ ਫਿਰ ਨਿਜੀ ਹੱਥਾਂ ਵਿਚ ਦਿੱਤਾ ਜਾਵੇਗਾ, ਕਿਸਾਨਾਂ ਨੂੰ ਪਹਿਲਾਂ ਹੀ ਡੀ. ਏ. ਪੀ. ਯੂਰੀਆ ਜੋ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਉਹ ਉਪਲਬਧ ਕਰਵਾਇਆ ਜਾ ਰਿਹਾ ਹੈ, ਉਸ ਦਾ ਕੋਟਾ ਵੀ ਘਟਾ ਦਿੱਤਾ ਅਤੇ ਪ੍ਰਾਈਵੇਟਾਂ ਨੂੰ ਇਹ ਕੋਟਾ ਵਧਾ ਦਿੱਤਾ ਗਿਆ ਅਤੇ ਫਿਰ ਪ੍ਰਾਈਵੇਟ ਖਾਦ ਦੇਣ ਵੇਲੇ ਮਨ ਮਰਜ਼ੀਆਂ ਕਰਦੇ ਹਨ ਨਕਲੀ ਥੁੜ ਪੈਦਾ ਕਰਕੇ ਅਤੇ ਹੋਰ ਵਸਤਾਂ ਮੜ੍ਹਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ, ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਮਿਲਦੀ ਨਗਦੀ ਸਹੂਲਤ ਜੋ ਘੱਟ ਵਿਆਜ ਤੇ ਮਿਲਦੀ ਸੀ ਉਹ ਵੀ ਖੋਹ ਲਈ ਜਾਵੇਗੀ, ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਥੇ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ਜੋ ਕਿ ਕੇਂਦਰ ਆਪਦੇ ਹੱਥ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਹੋਰ ਕਚੂੰਮਰ ਕੱਢਣ ਜਾ ਰਹੀ ਹੈ, ਇਸੇ ਤਰ੍ਹਾਂ ਪਹਿਲਾਂ ਡੈਮਾਂ ਦਾ ਪ੍ਰਬੰਧਕ ਕਮੇਟੀ ਆਪਣੇ ਹੱਥ ਲੈ ਲਈ, ਬਿਜਲੀ ਬਿਲ ਲਿਆ ਕੇ ਪ੍ਰਾਈਵੇਟਾਂ ਨੂੰ ਬਿਜਲੀ ਢਾਂਚਾ ਸੰਭਾਲਣਾ ਜਾ ਰਹੀ ਹੈ। ਸਿੱਖਿਆ ਦਾ ਕੀ ਨਿੱਜੀਕਰਨ ਕੀਤਾ ਜਾ ਰਿਹਾ ਹੈ, ਮੋਦੀ ਸਰਕਾਰ ਕਾਰਪੋਰੇਟਾਂ ਦੀਆਂ ਨੀਤੀਆਂ ਪੂਰੇ ਜੋਰ ਨਾਲ ਲਾਗੂ ਕਰਨ ਜਾ ਰਹੀ ਹੈ ਇਸ ਦਾ ਵਿਰੋਧ ਕਰਨ ਲਈ ਸਾਰੇ ਤਬਕਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਧਰਨੇ ਸੰਬੰਧੀ ਬੀ. ਕੇ. ਯੂ. (ਲੱਖੋਵਾਲ) ਦੀ ਅਹਿਮ ਮੀਟਿੰਗ 20 ਨੂੰ ਅਗਲੀ ਖ਼ਬਰ ਲੋਕ ਪੱਖੀ ਫ਼ੈਸਲਿਆਂ ਨਾਲ ਲੋਕਾਂ ਦਾ ਭਰੋਸਾ ਪਾਰਟੀ ‘ਤੇ ਹੋਇਆ ਹੋਰ ਮਜ਼ਬੂਤ-ਬਲਾਕ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।