04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਲਖਵੀਰ ਸਿੰਘ ਲੱਖਾ ਪਾਇਲ ਨੂੰ ਘੇਰਨ ਦੀਆਂ ਵਿਉਤਬੰਦੀਆ ਸ਼ੁਰੂ

ਅਜੀਤ ਡੈਸਕ 19-06-2026

ਮਲੌਦ, 18 ਜੂਨ (ਪੱਤਰ ਪ੍ਰੇਰਕ)-ਹਲਕਾ ਪਾਇਲ ‘ਚ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹਰ ਰੋਜ਼ ਪੰਜ ਪਿੰਡਾਂ ਵਿੱਚ ਜਾਂ ਕਿ ਰਾਸ਼ਨ ਕਿੱਟਾਂ ਵੰਡ ਰਹੇ ਹਨ। ਉੱਥੇ ਡਾਕਟਰ ਜਸਪ੍ਰੀਤ ਸਿੰਘ ਬੀਜਾ ਵੀ ਪਾਰਟੀ ਦੀਆਂ ਹਦਾਇਤਾਂ ਮੁਤਾਬਿਕ ਹੁਣ ਹਲਕਾ ਪਾਇਲ ਵਿੱਚ ਪੱਕੇ ਤੌਰ ‘ਤੇ ਪਾਰਟੀ ਦੇ ਹੱਕ ਵਿੱਚ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਰ ਰਹੇ ਹਨ। ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਬੰਧ ਹੈ, ਉੱਥੇ ਸਾਬਕਾ ਵਿਧਾਇਕ ਪੂਰੇ ਹੌਸਲੇ ਵਿਚ ਹਨ ਕਿ ਉਨ੍ਹਾਂ ਦੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਨਗਰ ਕੌਂਸਲ ਚੋਣਾਂ ਵਿੱਚ ਵੀ ਵੋਟ ਪ੍ਰਤੀਸ਼ਤ ਵੱਧ ਹੈ। ਪਰ ਹੁਣ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਹੋ ਮਾਜਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ ਵਿਚ ਜੋ ਕੰਮ ਹਲਕਾ ਵਿਧਾਇਕ ਗਿਆਸਪੁਰਾ ਨਹੀਂ ਕਰ ਸਕੇ, ਉਹ ਆਮ ਆਦਮੀ ਪਾਰਟੀ ਵਲੋਂ ਉੱਚ ਅਹੁਦੇ ਉੱਪਰ ਬੈਠਾ ਇਕ ਆਗੂ ਕਰਨ ਦੀ ਤਿਆਰੀ ਵਿਚ ਹੈ। ਭਾਵ ਗਿਆਸਪੁਰਾ ਸਮੇਤ ਉਨ੍ਹਾਂ ਦੀ ਟੀਮ ਤਾਂ ਬਾਹੋਮਾਜਰਾ ਨਾਜਾਇਜ਼ ਸ਼ਰਾਬ ਫ਼ੈਕਟਰੀ ਦਾ ਪ੍ਰਚਾਰ ਕਰਕੇ ਹੀ ਸਾਰਦੇ ਰਹੇ ਹਨ। ਪਰ ਆਉਣ ਵਾਲੇ ਦਿਨਾਂ ਵਿੱਚ ਲੱਖਾ ਪਾਇਲ ਨੂੰ ਕੁੱਝ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੂਰੇ ਹਲਕੇ ਵਿੱਚ ਚਰਚਾ ਚੱਲਦੀ ਰਹੀ ਹੈ ਕਿ ਲਾਊਕਡਾਉਨ ਕਾਰਨ ਜਦੋਂ ਲੋਕ ਘਰੋਂ ਬਾਹਰ ਨਹੀਂ ਸੀ ਪਹੁੰਚ ਸਕਦੇ ਪਰ ਉਨ੍ਹਾਂ ਨੂੰ ਇੱਕ ਸਪੈਸ਼ਲ ਬਰਾਂਡ ਵਾਲੀ ਸ਼ਰਾਬ ਘਰ ਬੈਠਿਆਂ ਨੂੰ ਮਿਲ ਜਾਂਦੀ ਸੀ । ਉਹ ਕੌਣ ਪਹੁੰਚਦੀ ਕਰਦਾ ਸੀ ਇਹ ਵੀ ਜਾਂਚ ਮੁਕੰਮਲ ਹੋ ਚੁੱਕੀ ਹੈ। ਹੁਣ ਵੇਖੋ ਜਿਵੇਂ ਮੌਜੂਦਾ ਅਤੇ ਸਾਬਕਾ ਵਿਧਾਇਕ ਦੇ ਇਕ ਤੇਰੀ ਇਕ ਮੇਰੀ ਦੇ ਅੰਦਰੂਨੀ ਸਮਝੌਤੇ ਬਾਹਰ ਆਉਂਦੇ ਰਹੇ ਹਨ।

ਪਿਛਲੀ ਖ਼ਬਰ ਪੰਚ ਮੁਖੀ ਹਨੂੰਮਾਨ ਮੰਦਰ ਸਮਰਾਲਾ ਵਿਖੇ ਮੂਰਤੀਆਂ ਸਥਾਪਿਤ ਕੀਤੀਆਂ ਅਗਲੀ ਖ਼ਬਰ ‘ਆਪ’ ਦੇ ਆਗੂ ਲਿਪਾ-ਪੋਚੀ ਨੂੰ ਵਿਕਾਸ ਦਾ ਨਾਂਅ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ-ਲਾਡੀ ਜੱਸੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।