05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

‘ਆਪ’ ਦੇ ਆਗੂ ਲਿਪਾ-ਪੋਚੀ ਨੂੰ ਵਿਕਾਸ ਦਾ ਨਾਂਅ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ-ਲਾਡੀ ਜੱਸੜ

ਅਜੀਤ ਡੈਸਕ 19-06-2026

ਡੇਹਲੋਂ, 18 ਜੂਨ (ਅੰਮ੍ਰਿਤਪਾਲ ਸਿੰਘ ਕੈਲੇ)-ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਜੱਸੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਹੋ ਚੁੱਕੀ ਹੈ, ਜਿਸ ਦੇ ਰਾਜ ਅੰਦਰ ਸੂਬਾ ਵਿਨਾਸ਼ ਵੱਲ ਧੱਕਿਆ ਗਿਆ ਹੈ। ਪਰ ਸੱਤਾ ਦੇ ਨਸ਼ੇ ਵਿਚ ਆਪ ਆਗੂਆਂ ਨੇ ਲੋਕ ਹਿਤ ਵਿਸਾਰ ਦਿੱਤੇ ਹਨ। ਲਾਡੀ ਜੱਸੜ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਜਿੰਨੇ ਵੀ ਵਿਕਾਸ ਕਾਰਜ ਹੋਏ ਉਹ ਸਿਰਫ਼ ਕਾਂਗਰਸ ਰਾਜ ਸਮੇਂ ਹੀ ਹੋਏ ਹਨ, ਪਰ ਆਪ ਆਗੂ ਸਿਰਫ਼ ਲਿਪਾਪੋਚੀ ਨੂੰ ਵਿਕਾਸ ਦਾ ਨਾਮ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹਨ। ਸਾਬਕਾ ਡਾਇਰੈਕਟਰ ਮਿਲਕ ਪਲਾਂਟ ਲੁਧਿਆਣਾ ਲਾਡੀ ਜੱਸੜ ਨੇ ਕਿਹਾ ਕਿ ਹਲਕਾ ਗਿੱਲ ਦਾ ਸਰਬਪੱਖੀ ਵਿਕਾਸ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕੀਤਾ ਜਾਵੇਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਭੁੱਲ ਕੇ ਨਿੱਜੀ ਹਿਤਾਂ ਦੀ ਪੂਰਤੀ ਲਈ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਚਾਰੇ ਪਾਸੇ ਗੁੰਡਾਗਰਦੀ ਦਾ ਰਾਜ ਪਸਰਿਆ ਹੋਇਆ ਹੈ, ਜਿਸ ਕਾਰਨ ਸਾਰੇ ਵਰਗਾਂ ਦੇ ਲੋਕ ਮਾਰੂ ਨੀਤੀਆਂ ਤੋਂ ਦੁਖੀ ਨਜ਼ਰ ਆ ਰਹੇ ਹਨ। ਲਾਡੀ ਜੱਸੜ ਨੇ ਅੱਗੇ ਕਿਹਾ ਸਰਕਾਰ ਦੇ ਨੁਮਾਇੰਦਿਆਂ ਨੂੰ ਸਿਰਫ਼ ਵੋਟਾਂ ਦੇ ਨੇੜੇ ਆ ਕੇ ਵਿਕਾਸ ਕਾਰਜਾਂ ਦੀ ਯਾਦ ਆਉਣਾ ਹਾਸੋਹੀਣਾ ਹੈ, ਭਾਵੇਂ ਪਿਛਲੇ ਸਾਢੇ ਚਾਰ ਸਾਲ ਇਹ ਲੋਕ ਸਿਰਫ਼ ਨਿੱਜੀ ਹਿਤਾਂ ਦੀ ਪੂਰਤੀ ਵਿਚ ਮਸਰੂਫ਼ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰਾਂ ਇੱਕਜੁੱਟ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਪਾਰਟੀ ਸਰਕਾਰ ਬਣਨ ਜਾ ਰਹੀ ਹੈ, ਜਿਸ ਬਾਅਦ ਹੀ ਸੂਬੇ ਸਮੇਤ ਹਲਕਾ ਗਿੱਲ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ।

ਪਿਛਲੀ ਖ਼ਬਰ ਲਖਵੀਰ ਸਿੰਘ ਲੱਖਾ ਪਾਇਲ ਨੂੰ ਘੇਰਨ ਦੀਆਂ ਵਿਉਤਬੰਦੀਆ ਸ਼ੁਰੂ ਅਗਲੀ ਖ਼ਬਰ ਖੰਨਾ ਦੇ ਰਤਨਹੇੜੀ ‘ਚ ਹਨੇਰੀ ਦੇ ਕਹਿਰ ਨਾਲ ਗੁਰੂ ਨਾਨਕ ਰਾਈਸ ਮਿੱਲ ਦੀਆਂ ਲੈਂਟਰ ਵਾਲੀਆਂ ਛੱਤਾਂ ਟੁੱਟ ਕੇ ਡਿੱਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।