18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜੈਨ ਸਥਾਨਕ ਵਿਖੇ ਮਹਾਂਵੀਰ ਜੈਅੰਤੀ ਅੱਜ ਮਨਾਈ ਜਾਵੇਗੀ- ਧਰਮਪਾਲ

ਅਜੀਤ ਡੈਸਕ 31-03-2026
ਮਾਛੀਵਾੜਾ ਸਾਹਿਬ, 30 ਮਾਰਚ (ਰਾਜਦੀਪ ਸਿੰਘ ਅਲਬੇਲਾ)-ਮਹਾਂਵੀਰ ਜੈਯੰਤੀ ਪੂਰੇ ਭਾਰਤ ਵਿਚ 31 ਮਾਰਚ ਦਿਨ ਮੰਗਲਵਾਰ ਨੂੰ ਪੂਰੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ | ਇਸ ਸ਼ੁੱਭ ਮੌਕੇ 'ਤੇ ਐੈੱਸ. ਐੈੱਸ. ਜੈਨ ਸਭਾ ਦੇ ਪ੍ਰਧਾਨ ਧਰਮਪਾਲ ਜੈਨ ਨੇ ਸਮੂਹ ਦੇਸ਼ ਵਾਸੀਆਂ ਨੂੰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਸੰਦੇਸ਼ 'ਜੀਓ ਅÏਰ ਜੀਨੇ ਦੋ' 'ਤੇ ਚੱਲਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜੀਭ ਦੇ ਸਵਾਦ ਲਈ ਕਿਸੇ ਵੀ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ | ਜੈਨ ਨੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਵਲੋਂ 31 ਮਾਰਚ ਨੂੰ ਮਹਾਂਵੀਰ ਜੈਯੰਤੀ ਵਾਲੇ ਦਿਨ ਮਾਸਾਹਾਰੀ ਭੋਜਨ ਪਰੋਸਣ ਵਾਲੇ ਦੁਕਾਨਦਾਰਾਂ ਅਤੇ ਢਾਬਿਆਂ ਨੂੰ ਬੰਦ ਰੱਖਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਪ੍ਰਧਾਨ ਜੈਨ ਨੇ ਐੈੱਸ. ਐੱਸ. ਜੈਨ ਸਭਾ ਦੇ ਸਾਰੇ ਮੈਂਬਰਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ 31 ਮਾਰਚ ਨੂੰ ਪੂਰੇ ਵਿਸ਼ਵ ਵਿਚ ਨਵਕਾਰ ਮਹਾਂਮੰਤਰ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ | ਪ੍ਰਧਾਨ ਧਰਮਪਾਲ ਜੈਨ ਨੇ ਦੱਸਿਆ ਕਿ ਐੈੱਸ. ਐੈੱਸ. ਜੈਨ ਸਥਾਨਕ ਵਿਖੇ 31 ਮਾਰਚ ਨੂੰ ਮਹਾਂਵੀਰ ਜੈਯੰਤੀ ਸਵੇਰੇ 8.30 ਤੋਂ 9.30 ਵਜੇ ਤੱਕ ਮਨਾਈ ਜਾ ਰਹੀ ਹੈ, ਜਿਸ ਵਿਚ ਲੋਕ ਵੱਧ-ਚੜ੍ਹ ਕੇ ਭਾਗ ਲੈਣ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਬੇਰ ਕਲਾਂ ਵਿਖੇ ਫਲੈਟ ਪਲਾਨ ਡਿਸਪਲੇਅ ਲੈਬ ਦਾ ਉਦਘਾਟਨ ਅਗਲੀ ਖ਼ਬਰ ਹੈਰੋਇਨ ਸਮੇਤ 3 ਕੀਤੇ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।