ਦੋਰਾਹਾ, 30 ਮਾਰਚ (ਮਨਜੀਤ ਸਿੰਘ ਗਿੱਲ)-ਦੋਰਾਹਾ ਪੁਲਿਸ ਵਲੋਂ ਬਾਜ਼ਾਰ 'ਚ ਚੌਂਕੀ ਸਾਹਮਣੇ ਨਾਕਾਬੰਦੀ ਕਰ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ | ਤਾਂ ਪੁਲਿਸ ਨੂੰ ਇੱਕ ਕਾਰ ਆਉਂਦੀ ਵਿਖਾਈ ਦਿੱਤੀ | ਜਿਸ ਨੂੰ ਕਾਬੂ ਕਰ ਤਲਾਸ਼ੀ ਦੇ ਦੌਰਾਨ ਕਾਰ ਵਿਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਉੱਥੇ ਹੀ ਪੁਲਿਸ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ | ਦੋਰਾਹਾ ਥਾਣਾ ਦੇ ਐਸ. ਐਚ. ਓ ਆਕਾਸ਼ ਦੱਤ ਨੇ ਦੱਸਿਆ ਕਿ ਦੋਰਾਹਾ ਪੁਲਿਸ ਪਾਰਟੀ ਵੱਲੋਂ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੂੰ ਬੇਅੰਤ ਸਿੰਘ ਚੌਂਕ ਵੱਲੋਂ ਇਹ ਕਾਰਨ ਨੰਬਰ ਪੀ. ਬੀ. 48 ਡੀ 0026 ਆਉਂਦੀ ਦਿਖਾਈ ਦਿੱਤੀ ਜੋ ਕਿ ਅੱਗੇ ਆ ਕੇ ਪੁਲਿਸ ਨੂੰ ਦੇਖ ਕੇ ਰੁਕ ਗਈ ਅਤੇ ਕਾਰ ਚਾਲਕ ਨੇ ਗੱਡੀ ਪਿੱਛੇ ਮੋੜਨ ਲੱਗਾ, ਜਿਸ ਤੇ ਪੁਲਿਸ ਪਾਰਟੀ ਨੂੰ ਕਾਰ ਚਾਲਕ ਤੇ ਸ਼ੱਕ ਹੋਇਆ ਅਤੇ ਪੁਲਿਸ ਪਾਰਟੀ ਨੇ ਕਾਰ ਨੂੰ ਕਾਬੂ ਕਾਰ ਦੀ ਤਲਾਸ਼ੀ ਦੇ ਦੌਰਾਨ ਕਾਰ ਵਿਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ, ਉੱਥੇ ਹੀ ਕਾਰ ਸਵਾਰ ਨੌਜਵਾਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਨਿਵਾਸੀ ਵਾਰਡ ਨੰਬਰ 8 ਚਮਕੌਰ ਸਾਹਿਬ, ਅਜੇ ਕੁਮਾਰ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ, ਪ੍ਰਭਜੋਤ ਸਿੰਘ ਨਿਵਾਸੀ ਪਿੰਡ ਤੱਖਰਾਂ ਮਾਛੀਵਾੜਾ ਸਾਹਿਬ ਵਜੋਂ ਹੋਈ, ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਲੋਕ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਕਿੱਥੇ ਦੇਣ ਜਾ ਰਹੇ ਸੀ |