31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਰਕਾਰੀ ਪ੍ਰਾਇਮਰੀ ਸਕੂਲ ਲੱਖੋ-ਗੱਦੋਵਾਲ ਵਿਖੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 30-03-2026
ਕੁਹਾੜਾ, 29 ਮਾਰਚ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਪ੍ਰਾਇਮਰੀ ਸਕੂਲ ਲੱਖੋ-ਗੱਦੋਵਾਲ ਵਿਖੇ ਮਾਪੇ- ਅਧਿਆਪਕ ਮਿਲਣੀ ਮੌਕੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਐੱਫ਼. ਐੱਲ. ਐਨ ਮੇਲਾ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀ ਏਕਮਜੋਤ ਸਿੰਘ ਪੰਜਵੀਂ, ਮਨਜੋਤ ਸਿੰਘ, ਰਾਜਵੀਰ ਕੌਰ ਤੇ ਲਵਲੀ ਚੋਥੀ, ਖੁਸ਼ਪ੍ਰੀਤ ਕੌਰ ਤੀਜੀ, ਦੇਵ ਪ੍ਰਕਾਸ਼ ਮਿਸ਼ਰਾ ਤੇ ਸਮਰ ਕੁਮਾਰ ਦੂਜੀ, ਨਵਨੀਤ ਪਹਿਲੀ ਤੇ ਗੁਰਸ਼ਹਿਨਾਜ਼ ਕੌਰ ਨੇ ਯੂ. ਕੇ. ਜੀ. ਜਮਾਤ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਪੁਜੀਸ਼ਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਸਕੂਲ ਇੰਚਾਰਜ ਪਰਮਜੀਤ ਕੌਰ ਵਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੈੱਸ. ਐੈੱਮ. ਸੀ. ਚੇਅਰਮੈਨ ਕੁਲਦੀਪ ਸਿੰਘ ਨੇ ਬੱਚਿਆਂ ਨੂੰ ਵਧੀਆ ਨੰਬਰਾਂ ਨਾਲ ਪਾਸ ਹੋਣ 'ਤੇ ਮੁਬਾਰਕਬਾਦ ਦਿੱਤੀ | ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਜੋਤੀ ਵਲੋਂ ਬਾਖੂਬ ਨਿਭਾਈ ਗਈ | ਉਨ੍ਹਾਂ ਅਧਿਆਪਕ-ਮਾਪੇ ਮਿਲਣੀ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ, ਬੱਚਿਆਂ ਦੀ ਪੜ੍ਹਾਈ ਤੇ ਪੰਜਾਬ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਅਧਿਆਪਕ ਰਮਨਦੀਪ ਕੌਰ ਨੇ ਬੱਚਿਆਂ ਦੇ ਮਾਪਿਆ ਨੂੰ ਵੱਧ ਤੋਂ ਵੱਧ ਬੱਚੇ ਸਕੂਲ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ |
ਪਿਛਲੀ ਖ਼ਬਰ ਕੌਮਾਂਤਰੀ ਕਬੱਡੀ ਪ੍ਰਮੋਟਰ ਦੀਪੂ ਕਕਰਾਲਾ ਨੂੰ ਸਦਮਾ, ਮਾਤਾ ਵਿੱਦਿਆਵਤੀ ਦਾ ਹੋਇਆ ਦਿਹਾਂਤ ਅਗਲੀ ਖ਼ਬਰ ਹੜ੍ਹਾਂ ਵੇਲੇ ਲੋਕਾਂ ਨੂੰ ਆਪਣੇ ਹਾਲ 'ਤੇ ਛੱਡਿਆ, ਮੁੱਖ ਮੰਤਰੀ ਦੀ ਸਨੌਰ ਫੇਰੀ ਸਿਰਫ਼ ਸਿਆਸੀ ਦਿਖਾਵਾ - ਕਿ੍ਸ਼ਨ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।