ਸਮਰਾਲਾ, 29 ਮਾਰਚ (ਗੋਪਾਲ ਸੋਫਤ)-ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਮਰਾਲਾ ਦੇ ਸੀਨੀਅਰ ਅਹੁਦੇਦਾਰ ਤੇ ਕੌਮਾਂਤਰੀ ਕਬੱਡੀ ਪ੍ਰਮੋਟਰ ਦੀਪੂ ਕਕਰਾਲਾ ਦੀ ਮਾਤਾ ਵਿੱਦਿਆ ਵਤੀ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਕਰਾਲਾ ਖ਼ੁਰਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਪਿਛਲੇ ਕੁੱਝ ਮਹੀਨੇ ਪਹਿਲਾਂ ਹੀ ਦੀਪੂ ਕਕਰਾਲਾ ਦੇ ਪਿਤਾ ਗਿਆਨ ਪ੍ਰਕਾਸ਼ ਭਾਰਦਵਾਜ ਜੋ ਕਿ ਟਕਸਾਲੀ ਆਗੂ ਅਕਾਲੀ ਸਨ, ਦਾ ਦਿਹਾਂਤ ਹੋ ਗਿਆ ਸੀ | ਅੱਜ ਵਿਦਿਆ ਵਤੀ ਦੇ ਅੰਤਿਮ ਸੰਸਕਾਰ ਵਿਚ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਜਥੇ. ਹਰਜਤਿੰਦਰ ਸਿੰਘ ਬਾਜਵਾ, ਜਸਮੇਲ ਸਿੰਘ ਬੌਂਦਲੀ, ਹਰਜੋਤ ਸਿੰਘ ਮਾਂਗਟ ਦਲਵੀਰ ਸਿੰਘ ਕੰਗ, ਹਰਦੀਪ ਸਿੰਘ ਬਹਿਲੋਲਪੁਰ, ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਤੋਂ ਸੁਰਿੰਦਰ ਕੁਮਾਰ ਕਾਲਾ ਕਬੱਡੀ ਕੋਚ, ਕੁਲਵਿੰਦਰ ਸਿੰਘ ਕਿੰਦਾ, ਰਣਜੀਤ ਸਿੰਘ ਗਿੱਲ ਝਾੜ ਸਾਹਿਬ, ਗੁਰਮਿੰਦਰ ਸਿੰਘ ਗਰੇਵਾਲ, ਜੋਗਿੰਦਰਪਾਲ, ਕੁੱਕੂ ਸ਼ਰਮਾ, ਅਮਰੀਕ ਸਿੰਘ ਹੇੜੀਆਂ, ਕਬੱਡੀ ਖਿਡਾਰੀ ਅਤੇ ਖੇਡ ਪ੍ਰੇਮੀ ਸਮੇਤ ਇਲਾਕੇ ਦੇ ਹੋਰ ਵੀ ਪਤਵੰਤੇ ਸ਼ਾਮਿਲ ਹੋਏ |