ਸਾਹਨੇਵਾਲ, 25 ਮਾਰਚ (ਹਨੀ ਚਾਠਲੀ)-ਅੱਜ ਸਾਹਨੇਵਾਲ ਦੇ ਵਾਰਡ ਨੰ. 5 ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਧਰਮਿੰਦਰ ਕੁਮਾਰ ਕਾਲੀ ਨੇ ਆਪਣੀ ਨਿੱਜੀ ਲੇਬਰ ਨੂੰ ਨਾਲ ਲੈ ਕੇ ਸਾਹਨੇਵਾਲ ਰਾਮਗੜ੍ਹ ਚੌਂਕ ਦੇ ਨਜ਼ਦੀਕ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਨੂੰ ਸਹੀ ਢੰਗ ਨਾਲ ਬੰਨ੍ਹਣ ਦਾ ਯੋਗ ਉਪਰਾਲਾ ਕੀਤਾ ਗਿਆ | ਇਸ ਸਬੰਧ ਵਿੱਚ ਧਰਮਿੰਦਰ ਕੁਮਾਰ ਕਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਦਿਨਾਂ ਤੋਂ ਇੱਥੇ ਬਿਜਲੀ ਦੀਆਂ ਤਾਰਾ ਲਟਕ ਰਹੀਆਂ ਸਨ, ਜਿਸ ਕਾਰਨ ਜਿੱਥੇ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਇਸ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕ ਵੀ ਇਸ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਤੋਂ ਡਰ ਡਰ ਕੇ ਆਪਣੇ ਵਾਹਨ ਲੰਘਾਉਂਦੇ ਸਨ ਪਰ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੇਖਦਿਆ ਹੋਇਆਂ ਤਾਂ ਅੱਜ ਮੈਂ ਆਪਣੀ ਨਿੱਜੀ ਲੇਬਰ ਨੂੰ ਨਾਲ ਲੈ ਕੇ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਨੂੰ ਠੀਕ ਢੰਗ ਨਾਲ ਉਚਾ ਕਰਕੇ ਬੰਨ੍ਹ ਦਿੱਤਾ ਗਿਆ ਤਾਂ ਜੋ ਆਮ ਜਨਤਾ ਤੇ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ |