25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਨਗਰ ਕੌਂਸਲ ਨੇ ਖ਼ਤਰਨਾਕ ਤਾਰਾਂ ਘਰਾਂ ਤੋਂ ਹਟਾਉਣ ਲਈ ਬਿਜਲੀ ਬੋਰਡ ਨੂੰ 22 ਲੱਖ ਰੁਪਏ ਦਿੱਤੇ

ਅਹਿਮਦਗੜ੍ਹ, 25 ਨਵੰਬਰ (ਰਵਿੰਦਰ ਪੁਰੀ)- ਸਥਾਨਕ ਦਹਿਲੀਜ਼ ਰੋਡ ਵਿਖੇ ਸਥਿਤ ਅਨੇਕਾਂ ਘਰਾਂ ਉੱਪਰੋਂ ਲੱਗਦੀਆਂ ਬਿਜਲੀ ਦੀਆਂ ਮੇਲ ਲਾਈਨਾਂ ਹਟਾਉਣ ਲਈ ਨਗਰ ਕੌਂਸਲ ਨੇ ਅੱਜ ਬਿਜਲੀ ਬੋਰਡ ਨੂੰ 22 ਲੱਖ ਰੁਪਏ ਦਾ ਚੈੈੱਕ ਜਾਰੀ ਕਰ ਦਿੱਤਾ। ਇਸੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਦੱਸਿਆ ਕਿ ਦਹਿਲੀਜ਼ ਰੋਡ ਸਥਿਤ ਵਾਰਡ ਨੰਬਰ 8, 9 ਅਤੇ 10 ਦੇ ਬਹੁਤ ਘਰਾਂ ਉੱਪਰੋਂ ਬਿਜਲੀ ਦੀਆਂ ਖ਼ਤਰਨਾਕ ਤਾਰਾਂ ਲੱਗ ਰਹੀਆਂ ਸਨ।

ਅਜੀਤ ਡੈਸਕ 26-11-2026
ਅਹਿਮਦਗੜ੍ਹ, 25 ਨਵੰਬਰ (ਰਵਿੰਦਰ ਪੁਰੀ)- ਸਥਾਨਕ ਦਹਿਲੀਜ਼ ਰੋਡ ਵਿਖੇ ਸਥਿਤ ਅਨੇਕਾਂ ਘਰਾਂ ਉੱਪਰੋਂ ਲੱਗਦੀਆਂ ਬਿਜਲੀ ਦੀਆਂ ਮੇਲ ਲਾਈਨਾਂ ਹਟਾਉਣ ਲਈ ਨਗਰ ਕੌਂਸਲ ਨੇ ਅੱਜ ਬਿਜਲੀ ਬੋਰਡ ਨੂੰ 22 ਲੱਖ ਰੁਪਏ ਦਾ ਚੈੈੱਕ ਜਾਰੀ ਕਰ ਦਿੱਤਾ। ਇਸੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਦੱਸਿਆ ਕਿ ਦਹਿਲੀਜ਼ ਰੋਡ ਸਥਿਤ ਵਾਰਡ ਨੰਬਰ 8, 9 ਅਤੇ 10 ਦੇ ਬਹੁਤ ਘਰਾਂ ਉੱਪਰੋਂ ਬਿਜਲੀ ਦੀਆਂ ਖ਼ਤਰਨਾਕ ਤਾਰਾਂ ਲੱਗ ਰਹੀਆਂ ਸਨ। ਜਿੱਥੇ ਕਿਸੇ ਸਮੇਂ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਸੀ, ਜਿਸ ਕਾਰਨ ਉੱਥੇ ਰਹਿੰਦੇ ਲੋਕ ਕਾਫੀ ਦਹਿਸ਼ਤ ਵਿਚ ਸਨ। ਜੋ ਪਿਛਲੇ ਲੰਬੇ ਸਮੇਂ ਤੋਂ ਇਹ ਤਾਰਾਂ ਹਟਾਉਣ ਲਈ ਸੰਘਰਸ਼ ਕਰਦੇ ਆ ਰਹੇ ਸਨ, ਜਿਨ੍ਹਾਂ ਨੂੰ ਅੱਜ ਹਟਾਉਣ ਲਈ ਬਿਜਲੀ ਬੋਰਡ ਵਲੋਂ ਮੰਗੇ ਗਏ 22 ਲੱਖ 42 ਹਜਾਰ 760 ਦਾ ਚੈੱਕ ਨਗਰ ਕੌਂਸਲ ਨੇ ਬਿਜਲੀ ਅਧਿਕਾਰੀ ਨੂੰ ਦੇ ਦਿੱਤਾ। ਇਸੇ ਸਬੰਧੀ ਕੌਂਸਲਰ ਸੰਜੇ ਸੂਦ, ਈਸ਼ਾ ਮੁਹੰਮਦ ਨੇ ਇਨ੍ਹਾਂ ਵਾਰਡ ਦੇ ਵਸਨੀਕਾਂ ਵਲੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਰਕਮ ਨਗਰ ਕੌਂਸਲ ਵਲੋਂ ਜਾਰੀ ਕੀਤੀ ਗਈ। ਦਫ਼ਤਰ ਨਗਰ ਕੌਂਸਲ ਵਿਖੇ ਅੱਜ ਇਹ ਚੈੈੱਕ ਬਿਜਲੀ ਬੋਰਡ ਅਧਿਕਾਰੀ ਨੂੰ ਦਿੱਤਾ ਗਿਆ, ਜਿਸ ਮੌਕੇ ਈ.ਓ. ਅਸੀਸ਼ ਕੁਮਾਰ, ਮੀਤ ਪ੍ਰਧਾਨ ਵਿਜੇ ਕਾਕੜੀਆ, ਸਾਬਕਾ ਪ੍ਰਧਾਨ ਸ਼ਰਾਜ ਮੁਹੰਮਦ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਕਮਿੱਕਰ ਰਾਮ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ, ਆਪ ਆਗੂ ਪਾਲੀ ਛੰਨਾ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਕੈਂਬਰਿਜ ਮਾਡਰਨ ਸਕੂਲ ਵਿਖੇ ਦੋ ਰੋਜ਼ਾ ਅਥਲੈਟਿਕਸ ਮੀਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।