26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬੋਰਡ ਦਾ ਸਕਰੀਨ ਮਾਰਕਿੰਗ ਸਿਸਟਮ ਅਧਿਆਪਕਾਂ ਲਈ ਬਣਿਆ ਜੀਅ ਦਾ ਜੰਜਾਲ

ਅਜੀਤ ਡੈਸਕ 26-03-2026
ਰਾੜਾ ਸਾਹਿਬ, 25 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਅਕਸਰ ਆਪਣੇ ਤਜਰਬਿਆਂ ਕਾਰਨ ਸੁਰਖ਼ੀਆਂ ਵਿੱਚ ਰਹਿੰਦਾ ਹੈ | ਇਸੇ ਤਜਰਬੇ ਤਹਿਤ ਇਸ ਵਾਰ ਬੋਰਡ ਦਸਵੀਂ ਜਮਾਤ ਦਾ ਸਿਰਫ਼ ਸਮਾਜਿਕ ਵਿਗਿਆਨ ਦੇ ਪੇਪਰ ਦੀ ਸਕਰੀਨ ਮਾਰਕਿੰਗ ਕਰਵਾ ਰਿਹਾ ਹੈ | ਜੋ ਕਿ ਬਿਲਕੁਲ ਵੀ ਸਫਲ ਨਹੀਂ ਹੋ ਰਹੀ ਅਤੇ ਅਧਿਆਪਕਾਂ ਲਈ ਜੀਅ ਦਾ ਜੰਜਾਲ ਸਾਬਿਤ ਹੋ ਰਹੀ ਹੈ | ਦੱਸ ਦਈਏ ਇਸ ਵਿਸੇ ਦੀਆਂ ਪਹਿਲਾਂ ਹੀ ਵਿਸ਼ੇਸ਼ ਤਰਾਂ ਦੀਆਂ ਉਤਰ ਕਾਪੀਆਂ ਛਪਵਾਈਆਂ ਗਈਆਂ ਸਨ ਜੋ ਕਿ ਸਕੈਨ ਕਰਕੇ ਅਧਿਆਪਕਾਂ ਨੂੰ ਭੇਜੀਆਂ ਗਈਆਂ | ਇਹ ਉੱਤਰ ਪੱਤਰੀਆਂ ਬੋਰਡ ਵਲੋਂ ਅਧਿਆਪਕਾਂ ਨੂੰ ਨਿੱਜੀ ਤੌਰ ਤੇ ਜਾਰੀ ਯੂਜ਼ਰ ਆਈ ਡੀ ਅਤੇ ਪਾਸਵਰਡ ਨਾਲ ਬੋਰਡ ਦੀ ਸਾਈਟ ਤੇ ਖੋਲ ਕੇ ਸਕੂਲ ਮੁਖੀ ਦੀ ਨਿਗਰਾਨੀ ਹੇਠ ਚੈੱਕ ਕਰਨ ਦੇ ਅੰਦੇਸ਼ ਹਨ | ਅਧਿਆਪਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਦੀ ਸਾਈਟ ਜ਼ਿਆਦਾ ਲੋਡ ਕਾਰਨ ਪੇਪਰ ਮਾਰਕਿੰਗ ਦੀ ਗਤੀ ਬਹੁਤ ਧੀਮੀ ਹੈ | ਇਸ ਤੋਂ ਇਲਾਵਾ ਮਾਰਕਿੰਗ ਦੀ ਪ੍ਰੀਕਿ੍ਆ ਗੁੰਝਲਦਾਰ ਅਤੇ ਅਕੇਵਾਂ ਭਰਪੂਰ ਹੈ | ਐੱਸ. ਐੱਸ ਟੀਚਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਕੱਦੋਂ ਅਤੇ ਜਨਰਲ ਸਕੱਤਰ ਵਿਸਵਿੰਦਰ ਵਸ਼ਿਸ਼ਟ ਨੇ ਸਕਰੀਨ ਮਾਰਕਿੰਗ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਬਿਜਲੀ ਅਤੇ ਇੰਟਰਨੈੱਟ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ, ਜਿਸ ਪੇਪਰ ਮਾਰਕਿੰਗ ਦੀ ਪ੍ਰੀਕਿਰਿਆ ਬਹੁਤ ਘੱਟ ਗਈ ਅਤੇ ਇਹ ਵੀ ਖ਼ਦਸ਼ਾ ਹੈ ਕਿ ਸ਼ਾਇਦ ਇਸ ਨਾਲ ਸਬੰਧਿਤ ਪੇਪਰ ਦੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਹੋ ਸਕਦੀ ਹੈ | ਇਸ ਪ੍ਰਕਿਰਿਆ ਨਾਲ ਮੈਟਿ੍ਕ ਦਾ ਨਤੀਜਾ ਵੀ ਲੇਟ ਹੋ ਸਕਦਾ ਹੈ | ਇਸ ਲਈ ਆਫਲਾਈਨ ਮਾਰਕਿੰਗ ਕਰਵਾਈ ਜਾਵੇ | ਇਸ ਸਮੇਂ ਰਵਿੰਦਰ ਸਿੰਘ ਸਲੌਦੀ, ਕੀਰਤੀ ਵਿਜ਼ਨ, ਰਮਾ ਰਾਣੀ, ਮਨਦੀਪ ਕੌਰ, ਰਮਿੰਦਰ ਸ਼ਰਮਾ ਅਤੇ ਭਿੰਦਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਲੀ ਨੇ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਨੂੰ ਸਹੀ ਢੰਗ ਨਾਲ ਬੰਨ੍ਹਣ ਦਾ ਕੀਤਾ ਯੋਗ ਉਪਰਾਲਾ ਅਗਲੀ ਖ਼ਬਰ ਕੈਪਟਨ ਜੋਗਿੰਦਰ ਸਿੰਘ ਸਾਹਨੀ ਨੂੰ ਆਲੀਵਾਲ 'ਚ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।