26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬਿਹਾਰ - ਉਸ ਸਮੇਂ ਸਰਕਾਰ ਨੂੰ ਬਚਾਉਣਾ ਸੀ, ਇਸ ਲਈ ਆਨੰਦ ਮੋਹਨ ਨੂੰ ਕਰ ਦਿੱਤਾ ਗਿਆ ਸੀ ਰਿਹਾਅ - ਮੀਸਾ ਭਾਰਤੀ

ਪਟਨਾ, 26 ਨਵੰਬਰ - 1994 ਵਿਚ ਆਈ.ਏ.ਐਸ. ਅਧਿਕਾਰੀ ਜੀ. ਕ੍ਰਿਸ਼ਨਈਆ ਦੇ ਕਤਲ ਦੇ ਦੋਸ਼ੀ ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਨੂੰ...

ਅਜੀਤ ਡੈਸਕ 26-11-2026

ਪਟਨਾ, 26 ਨਵੰਬਰ - 1994 ਵਿਚ ਆਈ.ਏ.ਐਸ. ਅਧਿਕਾਰੀ ਜੀ. ਕ੍ਰਿਸ਼ਨਈਆ ਦੇ ਕਤਲ ਦੇ ਦੋਸ਼ੀ ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੇ ਬਿਹਾਰ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਵੱਲੋਂ ਪਲਟ ਦਿੱਤੇ ਜਾਣ 'ਤੇ, ਆਰ.ਜੇ.ਡੀ. ਸੰਸਦ ਮੈਂਬਰ ਮੀਸਾ ਭਾਰਤੀ ਨੇ ਕਿਹਾ, "ਆਨੰਦ ਮੋਹਨ ਨੂੰ ਉਸ ਸਮੇਂ ਸਰਕਾਰ ਬਚਾਉਣ ਲਈ ਰਿਹਾਅ ਕੀਤਾ ਗਿਆ ਸੀ। ਹੁਣ, ਤੁਸੀਂ ਜਾਣਦੇ ਹੀ ਹੋ ਕਿ ਸਰਕਾਰ ਵਿਚ ਕੌਣ ਹੈ। ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਜਿੱਥੋਂ ਤੱਕ ਜ਼ਮਾਨਤ ਰੱਦ ਹੋਣ ਦੀ ਗੱਲ ਹੈ, ਇਹ ਸੁਪਰੀਮ ਕੋਰਟ ਨੇ ਕੀਤੀ ਹੈ ਅਤੇ ਉਨ੍ਹਾਂ ਦਾ ਮਾਮਲਾ ਪਹਿਲਾਂ ਹੀ ਅਦਾਲਤ ਵਿਚ ਵਿਚਾਰ ਅਧੀਨ ਹੈ, ਇਸ ਲਈ ਸਾਡੇ ਲਈ ਅਦਾਲਤੀ ਕਾਰਵਾਈ 'ਤੇ ਬਹੁਤੀ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ। ਉਹ ਹੁਣ ਆਪਣਾ ਕੇਸ ਲੜਨਗੇ, ਪਰ ਸਾਨੂੰ ਇਸ ਵਿਚ ਇਕ ਸਿਆਸੀ ਪਹਿਲੂ ਜ਼ਰੂਰ ਨਜ਼ਰ ਆਉਂਦਾ ਹੈ: ਉਸ ਸਮੇਂ ਸਰਕਾਰ ਨੂੰ ਬਚਾਉਣਾ ਸੀ, ਇਸ ਲਈ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਪਰ ਸਰਕਾਰ ਨੇ ਆਨੰਦ ਮੋਹਨ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹ ਇੱਕ ਦਿਸ਼ਾ ਵਿੱਚ ਚੱਲ ਰਹੇ ਸਨ ਅਤੇ ਸਰਕਾਰ ਕਿਸੇ ਹੋਰ ਦਿਸ਼ਾ ਵਿੱਚ, ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਜ਼ਮਾਨਤ ਰੱਦ ਹੋ ਗਈ।"

ਪਿਛਲੀ ਖ਼ਬਰ ਐਨ. ਚੰਦਰਸ਼ੇਖਰਨ ਨੂੰ ਤੀਜੀ ਵਾਰ 'ਟਾਟਾ ਸੰਨਜ਼' ਦੇ ਕਾਰਜਕਾਰੀ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਪਹੁੰਚਿਆ ਹ... ਅਗਲੀ ਖ਼ਬਰ ਦੂਜਿਆਂ ਨੂੰ ਘੇਰਨ ਦੀ ਕੋਸ਼ਿਸ਼ ਕਰਨ ਵਾਲੇ ਖ਼ੁਦ ਕਟਹਿਰੇ ਚ ਖੜ੍ਹੇ ਹਨ - ਕਾਂਗਰਸ ਦੇ 'ਸੰਵਿਧਾਨ ਬਚਾਓ ਮਾਰਚ' 'ਤੇ ਸ਼ਿਵਰਾ...