ਸਮਰਾਲਾ, 20 ਜਨਵਰੀ (ਗੋਪਾਲ ਸੋਫਤ)-ਪੰਜਾਬ ਆਯੁਰਵੈਦ ਵਿਭਾਗ ਦੇ ਡਾਇਰੈਕਟਰ ਤੇ ਜ਼ਿਲ੍ਹਾ ਆਯੁਰਵੈਦ ਤੇ ਯੂਨਾਨੀ ਵਿਭਾਗ ਦੇ ਮੁਖੀ ਡਾਕਟਰ ਰਮਨ ਭੱਲਾ ਦੀ ਅਗਵਾਈ ਵਿਚ ਇੱਥੋਂ ਨਜ਼ਦੀਕੀ ਪਿੰਡ ਬਲਾਲਾ ਵਿਖੇ ਪੁਰਾਣੀਆਂ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਆਯੁਰਵੈਦਿਕ ਅਤੇ ਹੋਮਿਓਪੈਥੀ ਦਾ ਮੁਫ਼ਤ ਕੈਂਪ ਲਾਇਆ ਗਿਆ | ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ ਲੁਧਿਆਣਾ ਅਤੇ ਪਰਮਜੀਤ ਕੌਰ ਸੋਹੀ ਮੈਂਬਰ ਬਲਾਕ ਸੰਮਤੀ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਵਿਚ ਅੱਜ 549 ਮਰੀਜ਼ਾਂ ਨੂੰ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿਚ ਆਯੁਰਵੇਦ ਡਾਕਟਰ ਡਾ: ਖੁਰਸ਼ੀਦ ਅਖਤਰ ਨੋਡਲ ਅਫਸਰ, ਨੀਸ਼ੂ ਗਾਂਧੀ (ਏ. ਐਮ. ਓ.), ਡਾ. ਗੌਰਵ ਚੋਪੜਾ (ਏ. ਐਮ. ਓ.) ਅਤੇ ਹੋਮਿਓਪੈਥਿਕ ਦੇ ਡਾਕਟਰ ਅੰਸ਼ੁਲ ਸਿੰਗਲਾ, ਡਾ: ਰਵਿੰਦਰ ਸਿੰਘ ਹੋਮਿਓਪੈਥਿਕ ਮੈਡੀਕਲ ਅਫ਼ਸਰ, ਬਲਬੀਰ ਕੌਰ ਅਤੇ ਰੀਨਾ (ਡਿਸਪੈਂਸਰ) ਦੀ ਟੀਮ ਨੇ 297 ਆਯੁਰਵੇਦ ਅਤੇ 252 ਮਰੀਜ਼ਾਂ ਨੂੰ ਚੈੱਕ ਕਰਕੇ ਹੋਮਿਓਪੈਥੀ ਦੀਆਂ ਦਵਾਈਆਂ ਵੀ ਦਿੱਤੀਆਂ ਹਨ | ਇਸ ਮੌਕੇ ਉੱਘੇ ਕਾਂਗਰਸੀ ਆਗੂ ਜੋਗਾ ਬਲਾਲਾ ਤੇ ਪਰਮਜੀਤ ਕੌਰ ਸੋਹੀ ਮੈਂਬਰ ਬਲਾਕ ਸੰਮਤੀ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਭਾਰਤ ਦੀ ਪੁਰਾਤਨ ਆਯੁਰਵੈਦਿਕ ਪ੍ਰਣਾਲੀ ਰਾਹੀਂ ਉਹ ਰੋਗ ਵੀ ਠੀਕ ਹੋ ਸਕਦੇ ਹਨ ਜਿਹੜੇ ਰੋਗਾਂ ਦਾ ਹੋਰਨਾ ਇਲਾਜ ਪ੍ਰਣਾਲੀਆਂ ਵਿਚ ਕੋਈ ਇਲਾਜ ਹੀ ਨਹੀਂ ਹੈ, ਵਿਸ਼ੇਸ਼ ਕਰਕੇ ਬਜ਼ੁਰਗਾਂ ਦੀ ਵੱਡੀ ਉਮਰ ਕਾਰਨ ਹੋਣ ਵਾਲੇ ਰੋਗਾਂ ਉੱਤੇ ਆਯੁਰਵੈਦ ਅਤੇ ਹੋਮੋਪੈਥਿਕ ਦਵਾਈਆਂ ਸਸਤੇ ਤੇ ਅਸਰਦਾਰ ਢੰਗ ਨਾਲ ਰਾਹਤ ਮਿਲ ਸਕਦੀ ਹੈ | ਇਸ ਮੌਕੇ 'ਤੇ ਪਿੰਡ ਦੇ ਮੈਂਬਰ ਪੰਚਾਇਤ ਅਤੇ ਆਸਪਾਸ ਦੇ ਇਲਾਕਿਆਂ ਦੇ ਪਤਵੰਤੇ ਵਿਅਕਤੀਆਂ ਸਮੇਤ ਓਕਾਂਰ ਭੱਟੀ ਤੇ ਬਲਬੀਰ ਸਿੰਘ ਬਲਾਲਾ ਆਦਿ ਵੀ ਮੌਜੂਦ ਸਨ |