ਰਾੜਾ ਸਾਹਿਬ, 20 ਜਨਵਰੀ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘੁਡਾਣੀ ਕਲਾਂ ਵਿਖੇ ਲੋਕ ਲਹਿਰ ਮਹੰਤ ਭਗਤ ਰਾਮ ਕੰਨਿਆ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੜਕੀਆਂ ਦੀ ਲੋਹੜੀ ਨੂੰ ਮੁੱਖ ਰੱਖਦਿਆਂ 17ਵਾਂ ਸਤਿਕਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ 15 ਪਿੰਡਾਂ ਦੀਆਂ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਵੰਡੀ ਗਈ | ਇਸ ਸਮੇਂ ਲੜਕੀਆਂ ਨੂੰ ਗਰਮ ਕੱਪੜੇ ਅਤੇ ਹੋਰ ਸੁਗਾਤਾਂ ਦਿੱਤੀਆਂ ਗਈਆਂ | ਇਸ ਮੌਕੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਲੜਕੀਆਂ ਕਿਸੇ ਵੀ ਤਰ੍ਹਾਂ ਲੜਕਿਆਂ ਤੋਂ ਘੱਟ ਨਹੀਂ ਹਨ ਉਹ ਹਰ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੀਆਂ ਹਨ | ਇਸ ਮੌਕੇ ਆਯੋਜਿਤ ਸਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕ ਹੈਪੀ ਲਾਪਰਾਂ ਅਤੇ ਮਨਦੀਪ ਮੰਨਾ ਨੇ ਰੰਗ ਬੰਨਿ੍ਹਆ | ਇਸ ਸਮੇਂ ਮੁੱਖ ਸੇਵਾਦਾਰ ਜਗਤਾਰ ਸਿੰਘ ਘੁਡਾਣੀ, ਪ੍ਰਧਾਨ ਤਰਸੇਮ ਸਿੰਘ ਪਮਾਲ,ਕੌਮੀ ਪ੍ਰਧਾਨ ਮੋਹਣ ਸਿੰਘ ਕਟਾਰੀਆ, ਹਰਨਾਮ ਦਾਸ ਕੋਟ ਸੇਖੋਂ, ਜਗਵੀਰ ਸਿੰਘ ਰਾੜਾ, ਰਣਵੀਰ ਸਿੰਘ, ਬੇਅੰਤ ਸਿੰਘ ਪੰਧੇਰ ਖੇੜੀ, ਜਗਤਾਰ ਸਿੰਘ ਰਾਮਾ, ਵਾਹਿਗੁਰੂ ਪਾਲ ਸਿੰਘ, ਬਾਬਾ ਜੰਗ ਸਿੰਘ ਦੀਵਾਨਾ, ਗੁਰਜੀਤ ਸਿੰਘ ਰਾਜੇਵਾਲ, ਗੁਰਮੇਲ ਸਿੰਘ ਗੋਸਲ, ਗੁਰਦੀਪ ਸਿੰਘ ਰਾੜਾ, ਮਨਪ੍ਰੀਤ ਸਿੰਘ ਘੁਡਾਣੀ ਅਤੇ ਹੋਰ ਪਤਵੰਤੇ ਹਾਜਰ ਸਨ | ਇਸ ਸਮੇਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ |