26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿਚ ਸੱਤ ਦਿਨਾਂ ਦੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਚੌਥੇ ਦਿਨ

ਅਜੀਤ ਡੈਸਕ 21-01-2026
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵੱਲੋਂ ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਸੱਤ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਰਾਸ਼ਟਰ ਨਿਰਮਾਤਾ ਦੇ ਰੂਪ ਵਿੱਚ ਅਧਿਆਪਕ: 21ਵੀਂ ਸਦੀ ਦੀ ਸਿੱਖਿਆ ਵਿਚ ਚੁਣੌਤੀਆਂ ਅਤੇ ਮੌਕੇ ਦੇ ਚੌਥੇ ਦਿਨ ਦਾ ਆਨਲਾਈਨ ਮਾਧਿਅਮ ਦੁਆਰਾ ਸਫ਼ਲਪੁਰਵਕ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਨਰੋਤਮਾ ਸ਼ਰਮਾ ਵੱਲੋਂ ਗਾਇਤਰੀ ਮੰਤਰ ਦੇ ਉਚਾਰਣ ਨਾਲ ਕੀਤੀ ਗਈ |ਪ੍ਰੋਗਰਾਮ ਦਾ ਸੁਚੱਜੇ ਢੰਗ ਨਾਲ ਸੰਚਾਲਨ ਡਾ. ਵਿਕਾਸ ਤੇਜ਼ੀ ਵਲੋਂ ਕੀਤਾ ਗਿਆ | ਪ੍ਰੋਫੈਸਰ ਸ਼ੀਨਮ ਗਰਗ ਨੇ ਡਾ. ਅਸ਼ੀਸ਼ ਅਰੋੜਾ (ਪ੍ਰੋਫੈਸਰ, ਗਣਿਤ ਵਿਗਿਆਨ ਵਿਭਾਗ, ਆਈ. ਕੇ. ਜੀ. ਪੀ. ਟੀ. ਯੂ., ਕਪੂਰਥਲਾ - ਮੁੱਖ ਵਕਤਾ), ਡਾ. ਚੰਦਰ ਪ੍ਰਕਾਸ਼ (ਪ੍ਰੋਗਰਾਮ ਕੋਆਰਡੀਨੇਟਰ, ਐਨ. ਐੱਸ. ਐੱਸ. ਅਤੇ ਐਨ. ਸੀ. ਸੀ. ਇੰਚਾਰਜ, ਆਈ. ਕੇ. ਜੀ. ਪੀ. ਟੀ. ਯੂ., ਕਪੂਰਥਲਾ - ਮੁੱਖ ਵਕਤਾ), ਡਾ. ਹਰਪ੍ਰੀਤ ਸਿੰਘ (ਡਾਇਰੈਕਟਰ, ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ), ਡਾ. ਵਿਕਾਸ ਤੇਜ਼ੀ ਅਤੇ ਸਾਰੇ ਅਧਿਆਪਕਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਮੁੱਖ ਵਕਤਾ ਡਾ. ਆਸ਼ੀਸ਼ ਅਰੋੜਾ ਨੇ ਸਿੱਖਿਆ ਵਿੱਚ ਭਾਰਤੀਅਤਾ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਰਤੀ ਸੰਸਕਿ੍ਤੀ ਅਤੇ ਪਰੰਪਰਾਵਾਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ | ਡਾ. ਚੰਦਰ ਪ੍ਰਕਾਸ਼ ਨੇ ਵਾਤਾਵਰਨ ਸੰਭਾਲ ਵਿੱਚ ਅਧਿਆਪਕ ਦੀ ਭੂਮਿਕਾ ਵਿਸ਼ੇ ਤੇ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਵਾਤਾਵਰਨ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਭਾਰਤੀ ਸਭਿਆਚਾਰ, ਸੰਸਕਿ੍ਤੀ, ਮਾਤ ਭਾਸ਼ਾ ਅਤੇ ਵਿਰਸੇ ਨਾਲ ਜੋੜਨ | ਅੰਤ ਵਿੱਚ ਡਾ. ਰੇਖਾ ਤੇਜ਼ੀ ਵਲੋਂ ਮੁੱਖ ਵਕਤਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੜਕ ਦੀ ਰੇਲਿੰਗ ਕਈ ਕਿੱਲੋਮੀਟਰ ਤੱਕ ਹੋਈ ਗ਼ਾਇਬ ਅਗਲੀ ਖ਼ਬਰ ਖੰਨਾ 'ਚ ਨਵੇਂ ਬਣ ਰਿਹਾ ਅਦਾਲਤੀ ਕੰਪਲੈਕਸ ਹੜ੍ਹ ਦੇ ਖ਼ਤਰੇ ਵਾਲੀ ਥਾਂ 'ਤੇ, 1988, 1993, 2023 ਤੇ 2025 ਦੇ ਹੜ੍ਹਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।