26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੜਕ ਦੀ ਰੇਲਿੰਗ ਕਈ ਕਿੱਲੋਮੀਟਰ ਤੱਕ ਹੋਈ ਗ਼ਾਇਬ

ਅਜੀਤ ਡੈਸਕ 21-01-2026
ਮਾਛੀਵਾੜਾ ਸਾਹਿਬ, 20 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਬਣੀ ਰੂਪਨਗਰ ਤੋਂ ਦੋਰਾਹਾ ਸੜਕ ਤੋਂ ਲੰਘਦੇ ਵਾਹਨਾਂ ਦੀ ਸੁਰੱਖਿਆ ਲਈ ਕਿਨਾਰਿਆਂ 'ਤੇ ਕਈ ਕਿੱਲੋਮੀਟਰ ਤੱਕ ਲਗਾਈ ਰੇਲਿੰਗ ਗ਼ਾਇਬ ਹੋ ਚੁੱਕੀ ਹੈ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਅੱਗੋਂ ਵੀ ਲੋਕਾਂ ਦੀ ਜਾਨ ਲਈ ਖ਼ਤਰਾ ਖੜਾ ਹੋਇਆ ਹੈ | ਰੂਪਨਗਰ ਤੋਂ ਲੈ ਕੇ ਦੋਰਾਹਾ ਤੱਕ ਕੁੱਝ ਸਾਲ ਪਹਿਲਾਂ ਜਦੋਂ ਇਹ ਸੜਕ ਨਵੀਂ ਬਣੀ ਸੀ ਤਾਂ ਕਰੀਬ 60 ਕਿੱਲੋਮੀਟਰ ਲੰਬੀ ਇਸ ਸੜਕ 'ਤੇ ਵਿਭਾਗ ਵਲੋਂ ਹਾਦਸਿਆਂ ਤੋਂ ਬਚਾਅ ਲਈ ਪਿੱਲਰ ਤੇ ਮੋਟੀ ਤਾਰ ਦੀ ਰੇਲਿੰਗ ਲਗਾਈ ਗਈ ਸੀ | ਚੋਰਾਂ ਵਲੋਂ ਹੌਲੀ-ਹੌਲੀ ਇਹ ਤਾਰ ਤੋੜ ਕੇ ਕੌਡੀਆਂ ਦੇ ਭਾਅ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਹਾਲਾਤ ਇਹ ਹਨ ਕਿ ਮਾਛੀਵਾੜਾ ਖੇਤਰ ਅਧੀਨ ਪੈਂਦੇ ਪਵਾਤ ਪੁਲ ਤੋਂ ਲੈ ਕੇ ਨੀਲੋਂ ਤੱਕ ਲਗਭਗ 80 ਫ਼ੀਸਦੀ ਤਾਰ ਚੋਰੀ ਹੋ ਚੁੱਕੀ ਹੈ ਜਾਂ ਗਿਰੀ ਪਈ ਹੈ | ਇੱਥੋਂ ਤੱਕ ਕਿ ਕੁੱਝ ਲੋਹੇ ਦੇ ਪਿੱਲਰ ਖੜੇ ਹਨ ਅਤੇ ਉਨ੍ਹਾਂ 'ਚੋਂ ਕੁੱਝ ਗ਼ਾਇਬ ਵੀ ਹਨ | ਇਹ ਰੇਲਿੰਗ ਤਾਰ ਟੁੱਟਣ ਕਾਰਨ ਪਿਛਲੇ ਸਾਲ ਹਾਦਸਾ ਵਾਪਰਿਆ ਸੀ ਜਿਸ ਵਿਚ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਜੀਪ ਪਲਟ ਗਈ ਸੀ ਜਿਸ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਾਫ਼ੀ ਜ਼ਖ਼ਮੀ ਹੋ ਗਏ ਸਨ | ਇੱਥੇ ਹੀ ਬੱਸ ਨਹੀਂ ਇੱਕ ਵਾਰ ਮਜ਼ਦੂਰਾਂ ਨਾਲ ਭਰਿਆ ਛੋਟਾ ਹਾਥੀ ਵੀ ਨਹਿਰ ਕਿਨਾਰੇ ਰੇਲਿੰਗ ਨਾ ਲੱਗੀ ਹੋਣ ਕਾਰਨ ਪਲਟ ਗਿਆ ਸੀ ਅਤੇ ਉਸ ਵਿਚ ਉਹ ਜ਼ਖ਼ਮੀ ਹੋ ਗਏ ਸਨ | ਇਨ੍ਹਾਂ 'ਚੋਂ ਕਈ ਮਜ਼ਦੂਰਾਂ ਨੂੰ ਤਾਂ ਇੱਕ ਸਾਬਕ ਫ਼ੌਜੀ ਨੇ ਆਪਣੀ ਜਾਨ ਦਾਅ 'ਤੇ ਲਗਾ ਕੇ ਵੱਗਦੇ ਪਾਣੀ 'ਚੋਂ ਇਨ੍ਹਾਂ ਨੂੰ ਬਾਹਰ ਕੱਢਿਆ ਸੀ | ਇਸ ਤਰ੍ਹਾਂ ਦੇ ਹੋਰ ਵੀ ਕਈ ਹਾਦਸੇ ਇਹ ਰੇਲਿੰਗ ਟੁੱਟ ਜਾਣ ਕਾਰਨ ਵਾਪਰੇ ਹਨ ਜਿਸ ਵਿਚ ਕਈ ਜਾਨਾਂ ਗਈਆਂ ਅਤੇ ਕਈ ਵਾਲ-ਵਾਲ ਬਚ ਗਏ | ਨਹਿਰੀ ਵਿਭਾਗ ਵਲੋਂ ਇਸ ਰੇਲਿੰਗ ਨੂੰ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਦਾ ਬਦਲਵਾਂ ਢੰਗ ਕੱਢਿਆ ਕਿ ਸੜਕ ਤੋਂ ਗੁਜ਼ਰਨ ਵਾਲੇ ਵਾਹਨ ਨਹਿਰ ਵਿਚ ਡਿੱਗਣ ਤੋਂ ਬਚ ਸਕਣ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ | ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਅੱਜਕੱਲ੍ਹ ਧੁੰਦ ਜ਼ੋਰਾਂ 'ਤੇ ਪੈ ਰਹੀ ਹੈ ਅਤੇ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ਕਿਨਾਰੇ ਆਵਾਜਾਈ ਵੀ ਬਹੁਤ ਵਧ ਗਈ ਹੈ ਇਸ ਲਈ ਹਾਦਸਿਆਂ ਤੋਂ ਬਚਾਅ ਲਈ ਕਿਨਾਰਿਆਂ 'ਤੇ ਦੀਵਾਰ ਜਾਂ ਰੇਲਿੰਗ ਲਗਾਈ ਜਾਵੇ |
ਪਿਛਲੀ ਖ਼ਬਰ ਬਿਜਲੀ ਬਿੱਲ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਲਈ 13 ਟੀਮਾਂ ਤਾਇਨਾਤ- ਐੱਸ. ਡੀ. ਓ. •78 ਸਰਕਾਰ... ਅਗਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿਚ ਸੱਤ ਦਿਨਾਂ ਦੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਚੌਥੇ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।