26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਾਹਿਤ ਸਭਾ ਸਮਰਾਲਾ ਵਲੋਂ ਸਾਲ ਦੀ ਪਹਿਲੀ ਇਕੱਤਰਤਾ

ਅਜੀਤ ਡੈਸਕ 21-01-2026
ਸਮਰਾਲਾ, 20 ਜਨਵਰੀ (ਗੋਪਾਲ ਸੋਫਤ)-ਸਾਹਿਤ ਸਭਾ ਸਮਰਾਲਾ ਵੱਲੋਂ ਸਾਲ ਦੀ ਪਹਿਲੀ ਇਕੱਤਰਤਾ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ | ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਦਾ ਮੁੱਖ ਏਜੰਡਾ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨਾਲ 'ਵਰਲਡ ਪੰਜਾਬੀ ਕਾਨਫ਼ਰੰਸ' ਸੰਬੰਧੀ ਸੰਵਾਦ ਰਚਾਉਣਾ ਸੀ | ਐਡਵੋਕੇਟ ਗਿੱਲ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਇਹ ਵਰਲਡ ਪੰਜਾਬੀ ਕਾਨਫ਼ਰੰਸ 2025 ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿਖੇ ਆਯੋਜਿਤ ਕੀਤੀ ਗਈ ਸੀ | ਜਿਸ ਵਿਚ ਹਿੰਦੁਸਤਾਨ ਤੋਂ ਵੱਖ ਵੱਖ ਫੀਲਡਾਂ ਦੇ 65 ਡੈਲੀਗੇਟ ਸ਼ਾਮਲ ਹੋਏ | ਐਡਵੋਕੇਟ ਗਿੱਲ ਨੇ ਦੱਸਿਆ ਕਿ ਉਨ੍ਹਾਂ ਲਈ ਸਭ ਤੋਂ ਖ਼ੁਸ਼ੀ ਦਾ ਪਲ ਉਹ ਸੀ ਜਦੋਂ ਉਹ ਗਨੀ ਖਾਂ-ਨਬੀ ਖਾਂ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਦੇ ਲੋਕਾਂ ਨੂੰ ਮਿਲੇ | ਉਨ੍ਹਾਂ ਦਾ ਇਸ ਪਰਿਵਾਰ ਨਾਲ ਪਹਿਲਾਂ ਹੀ ਰਾਬਤਾ ਕਾਇਮ ਸੀ ਕਿਉਂਕਿ ਕਈ ਸਾਲ ਪਹਿਲਾਂ ਇਸ ਪਰਿਵਾਰ ਦੇ ਬਜ਼ੁਰਗ ਜਦੋਂ ਉਨ੍ਹਾਂ ਦੇ ਸ਼ਹਿਰ ਮਾਛੀਵਾੜਾ ਸਾਹਿਬ (ਚੜ੍ਹਦੇ ਪੰਜਾਬ) ਵਿਖੇ ਗੁਰਦੁਆਰਾ ਗਨੀ ਖਾਂ-ਨਬੀ ਖਾਂ ਵਿਖੇ ਚਾਦਰ ਚੜ੍ਹਾਉਣ ਆਏ ਸਨ ਤਾਂ ਉਹ ਉਨ੍ਹਾਂ ਦੇ ਘਰ ਵਿਖੇ ਹੀ ਠਹਿਰੇ ਸਨ | ਐਡਵੋਕੇਟ ਗਿੱਲ ਨੇ ਦੱਸਿਆ ਕਿ ਪਾਕਿਸਤਾਨ ਫੇਰੀ ਦੌਰਾਨ ਉਨ੍ਹਾਂ ਨੂੰ ਜਿੱਥੇ ਇਕ ਲਾਅ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ, ਓਥੇ ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ | ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਰਮਨਦੀਪ ਕੌਰ ਦੀ ਖ਼ੂਬਸੂਰਤ ਗ਼ਜ਼ਲ 'ਮੇਰਾ ਹੋ ਕੇ ਮੇਰਾ ਨਹੀਂ ਏਾ' ਨਾਲ ਹੋਈ | ਉਪਰੰਤ ਬਲਵੰਤ ਮਾਂਗਟ ਨੇ ਗੀਤ 'ਅਕਸ ਗਵਾਚੇ ਰਹਿਣ ਨਕਸ਼ ਗਵਾਚੇ ਰਹਿਣ' ਸੁਣਾਇਆ | ਅਮਨਦੀਪ ਸਮਰਾਲਾ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੇਂਦਰ ਵਿੱਚ ਰੱਖਕੇ ਲਿਖੀ ਕਹਾਣੀ ਕੈਦੀ ਸੁਣਾਈ, ਜਿਸਦੀ ਭਰਪੂਰ ਚਰਚਾ ਹੋਈ, ਸਾਰਿਆਂ ਨੇ ਕਹਾਣੀ ਦੀ ਪ੍ਰਸੰਸਾ ਕੀਤੀ, ਜੋ ਮੀਟਿੰਗ ਦੀ ਸਫਲ ਕਹਾਣੀ ਹੋ ਨਿਬੜੀ | ਕਹਾਣੀਕਾਰ ਮੁਖ਼ਤਿਆਰ ਸਿੰਘ ਦੇ ਲਿਖੇ ਸਵੈ-ਜੀਵਨੀ ਬਿਰਤਾਂਤ ਵਿਚੋਂ ਤਿੰਨ ਲੇਖ 'ਹਾਏ ਰੱਬਾ ਮੇਰੀ ਮੱਕੀ', 'ਟਿੱਡੀ ਦਲ ਆ ਗਿਆ' ਅਤੇ 'ਹੈ ਨੀ ਜੀ' ਗੁਰਭਗਤ ਗਿੱਲ ਵੱਲੋਂ ਖ਼ੂਬਸੂਰਤ ਤਰੀਕੇ ਨਾਲ ਪੜ੍ਹੇ ਗਏ | ਨੇਤਰ ਸਿੰਘ ਨੇਤਰ ਨੇ ਕਵਿਤਾ 'ਕੋਈ ਤਾਂ ਰੋਕੋ' ਸੁਣਾਈ | ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਵਿਚਾਰ ਚਰਚਾ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਐਡਵੋਕੇਟ ਨਰਿੰਦਰ ਸ਼ਰਮਾ, ਗੁਰਦੀਪ ਸੁਖਜੀਤ, ਸੁਰਜੀਤ ਵਿਸ਼ਾਦ, ਕਹਾਣੀਕਾਰ ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਮਨਦੀਪ ਡਡਿਆਣਾ, ਗੁਰਦੀਪ ਮਹੌਣ, ਲਖਵਿੰਦਰ ਸਿੰਘ ਸਮਰਾਲਾ, ਅਮਨ ਆਜ਼ਾਦ, ਊਧਮ ਸਿੰਘ ਅਤੇ ਡਾ. ਹਰਜਿੰਦਰਪਾਲ ਸਿੰਘ ਸਮਰਾਲਾ ਨੇ ਵੀ ਭਾਗ ਲਿਆ | ਮੀਟਿੰਗ ਦੌਰਾਨ ਉਰਦੂ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਅਤੇ ਉੱਘੇ ਕਹਾਣੀਕਾਰ ਗੁਰਪਾਲ ਲਿੱਟ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ | ਅਖੀਰ ਵਿਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਵੱਲੋਂ ਜਿੱਥੇ ਸਾਰੇ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਦੂਰੋਂ-ਨੇੜਿਓਾ ਕੜਾਕੇ ਦੀ ਠੰਡ ਤੇ ਧੁੰਦ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ, ਉਥੇ ਸਾਹਿਤ ਸਭਾ ਸਮਰਾਲਾ ਨਾਲ ਮੁੱਢ ਤੋਂ ਹੀ ਜੁੜੇ ਗੁਰਭਗਤ ਸਿੰਘ ਗਿੱਲ (ਸ੍ਰੀ ਭੈਣੀ ਸਾਹਿਬ) ਨੂੰ ਲੋਹੜੀ ਵਾਲੇ ਦਿਨ ਪੋਤਰੀ ਦਾ ਜਨਮ ਹੋਣ 'ਤੇ ਵਧਾਈ ਵੀ ਦਿੱਤੀ ਗਈ |
ਪਿਛਲੀ ਖ਼ਬਰ ਖੰਨਾ 'ਚ ਨਵੇਂ ਬਣ ਰਿਹਾ ਅਦਾਲਤੀ ਕੰਪਲੈਕਸ ਹੜ੍ਹ ਦੇ ਖ਼ਤਰੇ ਵਾਲੀ ਥਾਂ 'ਤੇ, 1988, 1993, 2023 ਤੇ 2025 ਦੇ ਹੜ੍ਹਾਂ... ਅਗਲੀ ਖ਼ਬਰ ਰਾਜਾ ਦੌਲਤਪੁਰ ਨਾਲ ਜਥੇ. ਮਦਨੀਪੁਰ ਵਲੋਂ ਦੁੱਖ ਦਾ ਇਜ਼ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।