ਮਲੌਦ, 20 ਜਨਵਰੀ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ ਦੇ ਪਿੰਡ ਦੌਲਤਪੁਰ ਤੋਂ ਟਕਸਾਲੀ ਆਗੂ ਰਾਜਦਵਿੰਦਰ ਸਿੰਘ ਰਾਜਾ ਦੇ ਮਾਤਾ ਮਲਕੀਤ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਸਰਕਲ ਇੰਚਾਰਜ ਜਗਜੀਤ ਸਿੰਘ ਦੌਲਤਪੁਰ ਵੱਲੋਂ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਜਥੇ. ਮਦਨੀਪੁਰ ਨੇ ਕਿਹਾ ਕਿ ਇਨਸਾਨ ਭਾਵੇਂ ਕਿਸੇ ਵੀ ਉਮਰ ਦੇ ਪੜਾਅ ਵਿੱਚ ਹੋਵੇ ਪਰ ਮਾਂ ਬਾਪ ਦਾ ਸਹਾਰਾ ਹਰ ਇਨਸਾਨ ਦੀ ਵੱਡੀ ਤਾਕਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਮਾਤਾ ਮਲਕੀਤ ਕੌਰ ਦਾ ਅਕਾਲ ਚਲਾਣਾ ਪਰਿਵਾਰ ਲਈ ਨਾ ਪੂਰਾ ਹੋਣ ਯੋਗ ਘਾਟਾ ਹੈ | ਇਸ ਮੌਕੇ ਜਰਨੈਲ ਸਿੰਘ ਮਦਨੀਪੁਰ ਹਾਜ਼ਰ ਸਨ |