13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਖੈਰਾ ਖ਼ੁਰਦ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ

ਸਰਦੂਲਗੜ੍ਹ, 12 ਸਤੰਬਰ (ਅਰੋੜਾ)- ਜ਼ਿਲ੍ਹਾ ਆਯੂਵੈਦਿਕ ਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਉਪੈਥੀ ਅਧਿਕਾਰੀ ਡਾ.

ਅਜੀਤ ਡੈਸਕ 13-09-2026
ਸਰਦੂਲਗੜ੍ਹ, 12 ਸਤੰਬਰ (ਅਰੋੜਾ)- ਜ਼ਿਲ੍ਹਾ ਆਯੂਵੈਦਿਕ ਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਉਪੈਥੀ ਅਧਿਕਾਰੀ ਡਾ. ਰਾਜੀਵ ਕੁਮਾਰ ਦੀ ਰਹਿਨੁਮਾਈ ਹੇਠ ਨੇੜਲੇ ਪਿੰਡ ਖੈਰਾ ਖ਼ੁਰਦ ਦੇ ਪੰਚਾਇਤ ਘਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਡਾ. ਵਰਿੰਦਰ ਕੁਮਾਰ ਆਯੁਰਵੈਦਿਕ ਮੈਡੀਕਲ ਅਫ਼ਸਰ ਝੁਨੀਰ, ਡਾ. ਪੂਜਾ ਆਯੁਰਵੈਦਿਕ ਮੈਡੀਕਲ ਅਫ਼ਸਰ ਕਰੰਡੀ, ਹੋਮਿਉਪੈਥੀ ਡਾ. ਜਗਮੀਤ ਸਿੰਘ ਬੁੱਟਰ ਅਤੇ ਡਾ. ਕੋਮਲਪ੍ਰੀਤ ਬੁੱਟਰ ਵਲੋਂ 586 ਮਰੀਜ਼ਾਂ ਦੀ ਜਾਂਚ ਕਰ ਉਪਰੰਤ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਮਾਹਿਰਾਂ ਨੇ ਕੈਂਪ ਦੌਰਾਨ ਮਰੀਜ਼ਾਂ ਨੂੰ ਆਹਾਰ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਪ ਵੈਦ ਅਵਤਾਰ ਸਿੰਘ, ਭੁਪਿੰਦਰ ਸ਼ਰਮਾ, ਨਰਿੰਦਰ ਸ਼ਰਮਾ, ਜਗਤਾਰ ਸਿੰਘ, ਯੋਗਾ ਇੰਸਟਰਕਟਰ ਗੁਰਦੀਪ ਸਿੰਘ, ਮੁਕੇਸ਼ ਰਾਣੀ, ਛੋਟੂ ਰਾਮ ਗਲੇਰੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਦਲ ਸਰਕਾਰ ਸਮੇਂ ਘੁੱਦੇ ’ਚ ਆਏ ਪ੍ਰੋਜੈਕਟਾਂ ਨੂੰ ਮੁੱਖ ਮੰਤਰੀ ਦੇ 51 ਲੱਖ ਨਾਲ ਰੰਗ ਵੀ ਨਹੀਂ ਹੋਣਾ- ਕੋਟਸ਼ਮੀਰ ਅਗਲੀ ਖ਼ਬਰ ਲੋਕ ਮੋਰਚਾ ਪੰਜਾਬ ਵਲੋਂ ਮਹਿੰਗਾਈ ਲਈ ਜ਼ਿੰਮੇਵਾਰ ਲੋਕ ਮਾਰੂ ਨੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।