13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਦਲ ਸਰਕਾਰ ਸਮੇਂ ਘੁੱਦੇ ’ਚ ਆਏ ਪ੍ਰੋਜੈਕਟਾਂ ਨੂੰ ਮੁੱਖ ਮੰਤਰੀ ਦੇ 51 ਲੱਖ ਨਾਲ ਰੰਗ ਵੀ ਨਹੀਂ ਹੋਣਾ- ਕੋਟਸ਼ਮੀਰ

ਕੋਟਫੱਤਾ, 12 ਸਤੰਬਰ (ਰਣਜੀਤ ਸਿੰਘ ਬੁੱਟਰ)- ਬੀਤੇ ਦਿਨੀ ਬਠਿੰਡਾ ਦਿਹਾਤੀ ਦੇ ਪਿੰਡ ਘੁੱਦੇ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਜੱਦੀ ਪਿੰਡ ਘੁੱਦੇ ਨੂੰ ਅਣਗੌਲਿਆ ਕੀਤਾ ਹੈ ਪਰ ਮੈਂ ਮੁੱਖ ਮੰਤਰੀ ਮਾਨ ਨੂੰ ਦੱਸ ਦੇਵਾਂ ਕਿ ਤੁਹਾਡੇ ਦੁਆਰਾ ਘੁੱਦੇ ਦੇ ਵਿਕਾਸ ਕਾਰਜਾਂ ਲਈ ਦਿੱਤੇ ਗਏ 51 ਲੱਖ ਦੇ ਚੈੱਕ ਨਾਲ ਤਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਘੁੱਦੇ ਨੂੰ ਦਿੱਤੇ ਪ੍ਰੋਜੈਕਟਾਂ ਨੂੰ ਰੰਗ ਵੀ ਨਹੀਂ ਹੋਣਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੌਮੀ ਜਨਰਲ ਸਕੱਤਰ ਗੁਰਦੀਪ ਸਿੰਘ ਕੋਟਸ਼ਮੀਰ ਨੇ ਕੀਤਾ ।

ਅਜੀਤ ਡੈਸਕ 13-09-2026
ਕੋਟਫੱਤਾ, 12 ਸਤੰਬਰ (ਰਣਜੀਤ ਸਿੰਘ ਬੁੱਟਰ)- ਬੀਤੇ ਦਿਨੀ ਬਠਿੰਡਾ ਦਿਹਾਤੀ ਦੇ ਪਿੰਡ ਘੁੱਦੇ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਜੱਦੀ ਪਿੰਡ ਘੁੱਦੇ ਨੂੰ ਅਣਗੌਲਿਆ ਕੀਤਾ ਹੈ ਪਰ ਮੈਂ ਮੁੱਖ ਮੰਤਰੀ ਮਾਨ ਨੂੰ ਦੱਸ ਦੇਵਾਂ ਕਿ ਤੁਹਾਡੇ ਦੁਆਰਾ ਘੁੱਦੇ ਦੇ ਵਿਕਾਸ ਕਾਰਜਾਂ ਲਈ ਦਿੱਤੇ ਗਏ 51 ਲੱਖ ਦੇ ਚੈੱਕ ਨਾਲ ਤਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਘੁੱਦੇ ਨੂੰ ਦਿੱਤੇ ਪ੍ਰੋਜੈਕਟਾਂ ਨੂੰ ਰੰਗ ਵੀ ਨਹੀਂ ਹੋਣਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੌਮੀ ਜਨਰਲ ਸਕੱਤਰ ਗੁਰਦੀਪ ਸਿੰਘ ਕੋਟਸ਼ਮੀਰ ਨੇ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਸੈਂਟਰਲ ਯੂਨੀਵਰਸਿਟੀ, ਸਪੋਰਟਸ ਸਕੂਲ, ਐਨ.ਸੀ.ਸੀ. ਸਕੂਲ, ਸਬ ਡਵੀਜ਼ਨ ਹਸਪਤਾਲ, ਖੇਤੀਬਾੜੀ ਦਫ਼ਤਰ, ਕੋਆਪਰੇਟਿਵ ਬੈਂਕ, ਸੀਵਰੇਜ, ਸਰਕਾਰੀ ਕਾਲਜ, ਅਨਾਜ ਮੰਡੀ ਆਦਿ ਅਨੇਕਾਂ ਪ੍ਰੋਜੈਕਟ ਹਨ, ਜੋ ਘੁੱਦੇ ਪਿੰਡ ਨੂੰ ਬਾਦਲ ਸਾਹਿਬ ਦੀ ਦੇਣ ਹੈ । ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਚਾਹੁਣ ਵੀ ਤਾਂ 51 ਲੱਖ ਦੇ ਉਸ ਚੈੱਕ ਨਾਲ ਬਾਦਲ ਸਾਹਿਬ ਦੁਆਰਾ ਤਿਆਰ ਕੀਤੀਆਂ ਇਨ੍ਹਾਂ ਬਿਲਡਿੰਗਾਂ ਨੂੰ ਰੰਗ ਵੀ ਨਹੀਂ ਹੋਣਾ । ਗੁਰਦੀਪ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਮੁੱਖ ਮੰਤਰੀ ਸਿਰਫ਼ ਆਪਣੇ ਵਰਕਰਾਂ ਨੂੰ ਖੁਸ਼ ਕਰਨ ਲਈ ਕੁਫਰ ਤੋਲਦੇ ਹਨ, ਹੋਰ ਕੁਝ ਨਹੀਂ ।
ਪਿਛਲੀ ਖ਼ਬਰ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਲਾਪਤਾ ਅਗਲੀ ਖ਼ਬਰ ਪਿੰਡ ਖੈਰਾ ਖ਼ੁਰਦ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।