13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲੋਕ ਮੋਰਚਾ ਪੰਜਾਬ ਵਲੋਂ ਮਹਿੰਗਾਈ ਲਈ ਜ਼ਿੰਮੇਵਾਰ ਲੋਕ ਮਾਰੂ ਨੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ

ਸੰਗਤ ਮੰਡੀ, 12 ਸਤੰਬਰ (ਅੰਮ੍ਰਿਤ ਸ਼ਰਮਾ)-ਸੰਗਤ ਮੰਡੀ ਨੇੜਲੇ ਪਿੰਡ ਕੋਟਗੁਰੂ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਮਹਿੰਗਾਈ ਲਈ ਜ਼ਿੰਮੇਵਾਰ ਨੀਤੀਆਂ ਖਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦੇਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਇਕਦਮ ਕਈ ਗੁਣਾ ਵਧ ਗਈ ਹੈ ।

ਅਜੀਤ ਡੈਸਕ 13-09-2026
ਸੰਗਤ ਮੰਡੀ, 12 ਸਤੰਬਰ (ਅੰਮ੍ਰਿਤ ਸ਼ਰਮਾ)-ਸੰਗਤ ਮੰਡੀ ਨੇੜਲੇ ਪਿੰਡ ਕੋਟਗੁਰੂ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਮਹਿੰਗਾਈ ਲਈ ਜ਼ਿੰਮੇਵਾਰ ਨੀਤੀਆਂ ਖਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦੇਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਇਕਦਮ ਕਈ ਗੁਣਾ ਵਧ ਗਈ ਹੈ । ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖੰਡ, ਆਟਾ, ਚੌਲ, ਤੇਲ, ਪੈਟਰੋਲ, ਪਿਆਜ਼ ਆਦਿ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਣ ਨਾਲ ਮਹਿੰਗਾਈ ਛੱਤਣੀ ਚੜ੍ਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਚੌਤਰਫ਼ੀ ਮਹਿੰਗਾਈ ਨਾਲ ਕਿਰਤ ਕਮਾਈਆਂ ਵਿਚੋਂ ਵੱਡੀ ਚੁੰਗੀ ਵਸੂਲਦੀ ਸੀ, ਪਰ ਹੁਣ ਕੀਮਤਾਂ ਵਿਚ ਹੋਏ ਇੱਕਦਮ ਵਾਧੇ ਨਾਲ ਹਾਲਾਤ ਹੋਰ ਵੀ ਮਾੜੇ ਹੋ ਗਏ, ਪ੍ਰੰਤੂ ਸਰਕਾਰ ਕੀਮਤਾਂ ਵਿਚ ਇਸ ਵਾਧੇ ਦਾ ਭਾਂਡਾ ਮਾਨਸੂਨ ਦੀ ਕਰੋਪੀ ਜਾਂ ਅੰਤਰਰਾਸ਼ਟਰੀ ਹਾਲਤਾਂ ਸਿਰ ਭੰਨ੍ਹ ਕੇ ਪੱਲਾ ਝਾੜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੰਟਰੋਲ ਰੇਟਾਂ ’ਤੇ ਸਾਰੀਆਂ ਜ਼ਰੂਰੀ ਵਸਤਾਂ ਲੋਕਾਂ ਨੂੰ ਮੁਹੱਈਆ ਕਰਾਈਆਂ ਜਾਣ, ਕਾਲਾ ਬਜ਼ਾਰੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਜ਼ਖ਼ੀਰੇ ਬਾਜਾਂ ਦੇ ਭੰਡਾਰ ਜ਼ਬਤ ਕੀਤੇ ਜਾਣ। ਵੱਡੇ ਕਾਰਪੋਰੇਟਾਂ ’ਤੇ ਟੈਕਸ ਲਾ ਕੇ, ਫੰਡਰ ਕਾਰੋਬਾਰਾਂ ਅਤੇ ਗੈਰ ਲੋੜੀਂਦੇ ਰੱਖਿਆ ਬਜਟਾਂ ਵਿਚੋਂ ਪੈਸਾ ਖਿੱਚ ਕੇ ਮਹਿੰਗਾਈ ਘਟਾਉਣ ਲਈ ਲੋੜੀਦੇ ਕਦਮਾਂ ਲਈ ਰਾਸ਼ੀ ਜੁਟਾਈ ਜਾਵੇ। ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਰੂਸੀ ਤੇਲ ਖਰੀਦ ਮਾਮਲੇ ਵਿਚ ਅਮਰੀਕੀ ਦਬਾਅ ਨਾ ਮੰਨਿਆ ਜਾਵੇ। ਈਰਾਨ ਖਿਲਾਫ਼ ਜਾਰੀ ਨਿਹੱਕੀ ਜੰਗ ਖਤਮ ਕਰਨ ਲਈ ਅਮਰੀਕਾ ’ਤੇ ਦਬਾਅ ਪਾਇਆ ਜਾਵੇ। ਲੋੜੀਂਦੀਆਂ ਵਸਤਾਂ ਦੀ ਵੱਡੀ ਮਾਤਰਾ ਵਿਚ ਸਪਲਾਈ ਯਕੀਨੀ ਕਰਦੀ ਦੇਸੀ ਸਨਅਤ ਨੂੰ ਉਤਸ਼ਾਹਿਤ ਕੀਤਾ ਜਾਵੇ। ਲੋੜੀਂਦੀਆਂ ਵਸਤਾਂ ਦੇ ਮਾਮਲੇ ਵਿਚ ਆਤਮ ਨਿਰਭਰ ਹੋਣ ਲਈ ਵੱਡੇ ਕਦਮ ਚੁੱਕੇ ਜਾਣ ਅਤੇ ਦਰਾਮਦੀ ਨਿਰਭਰਤਾ ਘਟਾਈ ਜਾਵੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਗੋਰਾ, ਹਰਵਿੰਦਰ ਸਿੰਘ ਗਾਗੀ, ਗੁਰਮੀਤ ਸਿੰਘ, ਹਰਦੀਪ ਸਿੰਘ, ਦੀਪਾ ਸਿੰਘ, ਬਚਨ ਸਿੰਘ ਅਤੇ ਗੁਰਮੀਤ ਕੌਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਖੈਰਾ ਖ਼ੁਰਦ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਨੇ ਐਚ. ਆਈ. ਵੀ/ਏਡਜ਼ ਤੋਂ ਬਚਾਅ ਦਾ ਮਹੱਤਵ ਜਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।