ਜ਼ਿਲ੍ਹਾ ਟੈਕਸ ਐਸੋਸੀਏਸ਼ਨ ਬਾਰ ਬਠਿੰਡਾ ਦੀ ਸਰਬਸੰਮਤੀ ਨਾਲ ਚੋਣ ਅਰੁਣ ਕੁਮਾਰ ਜਿੰਦਲ ਬਣੇ ਪ੍ਰਧਾਨ
ਬਠਿੰਡਾ, 12 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਟੈਕਸ ਐਸੋਸੀਏਸ਼ਨ ਬਾਰ, ਬਠਿੰਡਾ ਦੀ ਚੋਣ ਵਿਚ ਮੈਂਬਰਾਂ ਨੇ ਏਕਤਾ ਅਤੇ ਆਪਸੀ ਭਾਈਚਾਰੇ ਦਾ ਸਬੂਤ ਦਿੰਦਿਆਂ ਨਵੀਂ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ। ਇਸ ਦੌਰਾਨ ਅਰੁਣ ਕੁਮਾਰ ਜਿੰਦਲ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਰੋਹਿਤ ਸਿੰਗਲਾ ਨੂੰ ਉਪ ਪ੍ਰਧਾਨ, ਰਾਘਵ ਅਰੋੜਾ ਨੂੰ ਸਕੱਤਰ, ਜਸਵੰਤ ਲਾਲ ਨੂੰ ਸੰਯੁਕਤ ਸਕੱਤਰ ਅਤੇ ਜੋਤੀ ਕਮਲ ਜਿੰਦਲ ਨੂੰ ਖਜ਼ਾਨਚੀ ਚੁਣਿਆ ਗਿਆ।
ਬਠਿੰਡਾ, 12 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਟੈਕਸ ਐਸੋਸੀਏਸ਼ਨ ਬਾਰ, ਬਠਿੰਡਾ ਦੀ ਚੋਣ ਵਿਚ ਮੈਂਬਰਾਂ ਨੇ ਏਕਤਾ ਅਤੇ ਆਪਸੀ ਭਾਈਚਾਰੇ ਦਾ ਸਬੂਤ ਦਿੰਦਿਆਂ ਨਵੀਂ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ। ਇਸ ਦੌਰਾਨ ਅਰੁਣ ਕੁਮਾਰ ਜਿੰਦਲ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਰੋਹਿਤ ਸਿੰਗਲਾ ਨੂੰ ਉਪ ਪ੍ਰਧਾਨ, ਰਾਘਵ ਅਰੋੜਾ ਨੂੰ ਸਕੱਤਰ, ਜਸਵੰਤ ਲਾਲ ਨੂੰ ਸੰਯੁਕਤ ਸਕੱਤਰ ਅਤੇ ਜੋਤੀ ਕਮਲ ਜਿੰਦਲ ਨੂੰ ਖਜ਼ਾਨਚੀ ਚੁਣਿਆ ਗਿਆ। ਨਵੇਂ ਚੁਣੇ ਅਹੁੱਦੇਦਾਰਾਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਮੈਂਬਰਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ। ਪ੍ਰਧਾਨ ਅਰੁਣ ਕੁਮਾਰ ਜਿੰਦਲ ਨੇ ਕਿਹਾ ਕਿ ਸਰਬਸੰਮਤੀ ਨਾਲ ਮਿਲੀ ਜ਼ਿੰਮੇਵਾਰੀ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ।