22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਘੋੜਾ ਟਰਾਲੇ ਹੇਠ ਆਉਣ ਨਾਲ ਮੋਟਰ-ਸਾਈਕਲ ਚਾਲਕ ਨੌਜਵਾਨ ਦੀ ਮੌਤ

ਕੋਟਫੱਤਾ, 21 ਅਗਸਤ (ਰਣਜੀਤ ਸਿੰਘ ਬੁੱਟਰ)- ਬਠਿੰਡਾ ਮਾਨਸਾ ਰੋਡ ਤੇ ਕੋਟਸ਼ਮੀਰ ਨਜ਼ਦੀਕ ਨਿੱਜੀ ਪੰਪ ਦੇ ਸਾਹਮਣੇ ਸੜਕ ਦੇ ਚੱਲ ਰਹੇ ਕੰਮ ਕਾਰਨ ਟਰੈਫ਼ਿਕ ਵਨ ਵੀ ਕੀਤਾ ਹੋਇਆ ਸੀ ਕਿ ਬਠਿੰਡਾ ਵਲੋਂ ਆ ਰਹੀ ਅਲਟੋ ਕਾਰ ਪੀ. ਬੀ.

ਮ੍ਰਿਤਕ ਨੌਜਵਾਨ ਅਮਨਜੋਤ ਸਿੰਘ ਦੀ ਫਾਈਲ ਫੋਟੋ। 22-08-2026
ਕੋਟਫੱਤਾ, 21 ਅਗਸਤ (ਰਣਜੀਤ ਸਿੰਘ ਬੁੱਟਰ)- ਬਠਿੰਡਾ ਮਾਨਸਾ ਰੋਡ ਤੇ ਕੋਟਸ਼ਮੀਰ ਨਜ਼ਦੀਕ ਨਿੱਜੀ ਪੰਪ ਦੇ ਸਾਹਮਣੇ ਸੜਕ ਦੇ ਚੱਲ ਰਹੇ ਕੰਮ ਕਾਰਨ ਟਰੈਫ਼ਿਕ ਵਨ ਵੀ ਕੀਤਾ ਹੋਇਆ ਸੀ ਕਿ ਬਠਿੰਡਾ ਵਲੋਂ ਆ ਰਹੀ ਅਲਟੋ ਕਾਰ ਪੀ.ਬੀ.-03.ਬੀ.ਐਨ.-6554 ਨਾਲ ਮਾਨਸਾ ਤਲਵੰਡੀ ਵਲੋਂ ਆ ਰਿਹਾ ਹੀਰੋ ਹਾਂਡਾ ਮੋਟਰਸਾਈਕਲ ਨੰਬਰ ਪੀ ਬੀ 03 ਬੀ ਐਮ 75 31 ਕਾਰ ਦੇ ਸਾਈਡ ਸ਼ੀਸ਼ੇ ਨਾਲ ਟਕਰਾ ਡਿੱਗ ਪਿਆ ਜਿਸ ਕਾਰਨ ਮੋਟਰ-ਸਾਈਕਲ ਚਾਲਕ ਨੌਜਵਾਨ ਪਿੱਛੋਂ ਆ ਰਹੇ ਘੋੜਾ ਟਰਾਲਾ ਹੇਠ ਆ ਗਿਆ। ਗੰਭੀਰ ਜ਼ਖ਼ਮੀ ਨੌਜਵਾਨ ਨੂੰ ਬਠਿੰਡਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘੋੜਾ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਲੈ ਕੇ ਫ਼ਰਾਰ ਹੋ ਗਿਆ। ਕੋਟਸ਼ਮੀਰ ਚੌਕੀ ਦੇ ਏ.ਐਸ.ਆਈ. ਜਗਮੀਤ ਸਿੰਘ ਸਾਥੀ ਪੁਲਿਸ ਮੁਲਾਜ਼ਮ ਨਾਲ ਮੌਕੇ ‘ਤੇ ਪਹੁੰਚੇ ਤੇ ਕਾਰਵਾਈ ਆਰੰਭ ਕਰ ਦਿੱਤੀ। ਕੋਟਸ਼ਮੀਰ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਦੱਸਿਆ ਮ੍ਰਿਤਕ ਦੀ ਪਹਿਚਾਣ 19 ਸਾਲਾਂ ਨੌਜਵਾਨ ਅਮਨਜੋਤ ਸਿੰਘ ਉਰਫ਼ ਕਾਕੂ ਪੁੱਤਰ ਜਗਤਾਰ ਸਿੰਘ ਵਾਸੀ ਰਾਏਕੇ ਕਲਾਂ ਥਾਣਾ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਜਿਸ ਦੇ ਮਾਪਿਆਂ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਦੇ ਆਉਣ ਤੋਂ ਬਾਅਦ ਘੋੜਾ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੀ ਚੋਣ, 10 ਮੈਂਬਰ ਐਲਾਨੇ ਗਏ ਜੇਤੂ ਅਗਲੀ ਖ਼ਬਰ ਦੁਪਹਿਰ ਬਾਅਦ ਪੰਜਾਬ ਬੰਦ ਕਾਲ ਸਮਾਪਿਤ ਹੁੰਦਿਆਂ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫ਼ਿਕ ਵਧਣ ਨਾਲ ਕਈ ਥਾਵਾਂ ’ਤੇ ਲੱਗਿਆ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।