22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਦੁਪਹਿਰ ਬਾਅਦ ਪੰਜਾਬ ਬੰਦ ਕਾਲ ਸਮਾਪਿਤ ਹੁੰਦਿਆਂ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫ਼ਿਕ ਵਧਣ ਨਾਲ ਕਈ ਥਾਵਾਂ ’ਤੇ ਲੱਗਿਆ ਜਾਮ

ਬਠਿੰਡਾ, 21 ਅਗਸਤ (ਵੀਰਪਾਲ ਸਿੰਘ)- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਭਰਵਾ ਸਹਿਯੋਗ ਰਿਹਾ। ਪੰਜਾਬ ਭਰ ਵਿਚ ਪੰਜਾਬ ਬੰਦ ਦਾ ਭਰਵਾ ਸਮਰਥਨ ਰਿਹਾ।

ਅਜੀਤ ਡੈਸਕ 22-08-2026
ਬਠਿੰਡਾ, 21 ਅਗਸਤ (ਵੀਰਪਾਲ ਸਿੰਘ)- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਭਰਵਾ ਸਹਿਯੋਗ ਰਿਹਾ। ਪੰਜਾਬ ਭਰ ਵਿਚ ਪੰਜਾਬ ਬੰਦ ਦਾ ਭਰਵਾ ਸਮਰਥਨ ਰਿਹਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੰਜਾਬ ਵਿਚ ਰਾਜ ਅਤੇ ਨੈਸ਼ਨਲ ਮਾਰਗਾਂ ‘ਤੇ ਸ਼ਾਂਤ ਮਈ ਧਰਨਾ ਪ੍ਰਦਰਸ਼ਨ ਕੀਤੇ ਗਏ। ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਦੀਆਂ ਸਮੂਹ ਸੜਕਾਂ ‘ਤੇ ਸ਼ਨਾਟਾ ਛਾਇਆ ਰਿਹਾ। ਬਾਹਰੀ ਰਾਜਾਂ ਤੋਂ ਢੋਆ-ਢੁਆਈ ਲਈ ਆਉਣ ਵਾਲੇ ਹਜਾਰਾਂ ਦੀ ਗਿਣਤੀ ਵਿਚ ਹੈਵੀ ਵਹੀਕਲ ਟਰੱਕ ਅਤੇ ਟਿੱਪਰ ਨੈਸ਼ਨਲ ਮਾਰਗਾਂ ਦੇ ਸਥਿਤ ਢਾਬਿਆਂ ‘ਤੇ ਖੜ੍ਹੇ ਦਿਖਾਈ ਦਿੱਤੇ। ਸੂਬੇ ਭਰ ‘ਚ ਚੱਲਣ ਵਾਲੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵੱਖ-ਵੱਖ ਸ਼ਹਿਰਾਂ ਦੇ ਅੱਡਿਆਂ ਵਿਚ ਖੜ੍ਹੀਆਂ ਰਹੀਆਂ। ਦੁਪਹਿਰ 2 ਵਜੇ ਤੋਂ ਬਾਅਦ ਪੰਜਾਬ ਬੰਦ ਦਾ ਦਾ ਸਮਾਂ ਲੰਘਣ ਤੋਂ ਬਾਅਦ ਸੂਬੇ ਭਰ ਦੀਆਂ ਸੜਕਾਂ ‘ਤੇ ਟ੍ਰੈਫਿਕ ਵੱਧ ਜਾਣ ਕਾਰਨ ਕਈ ਥਾਵਾਂ ‘ਤੇ ਜਾਮ ਲੱਗਿਆ ਰਿਹਾ, ਜਿਸ ਵਿਚ ਬਠਿੰਡਾ ਬੀਬੀ ਵਾਲਾ ਰੋਡ ਨੇੜੇ ਹਾਈਵੇਅ ‘ਤੇ ਜਾਮ ਲੱਗਿਆ ਰਿਹਾ।
ਪਿਛਲੀ ਖ਼ਬਰ ਘੋੜਾ ਟਰਾਲੇ ਹੇਠ ਆਉਣ ਨਾਲ ਮੋਟਰ-ਸਾਈਕਲ ਚਾਲਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਅਤੇ ਹੈਰੋਇਨ ਸਣੇ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।