14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਰੈਗਿੰਗ ਨੂੰ ਰੋਕਣ ਸੰਬੰਧੀ ਇਕ ਨਾਟਕ ਦਾ ਮੰਚਨ ਕਰਦੇ ਹੋਏ ਵਿਦਿਆਰਥੀ। ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ‘ਐਂਟੀ ਰੈਗਿੰਗ ਜਾਗਰੂਕਤਾ ਸਪਤਾਹ’ ਦਾ ਆਗਾਜ਼

ਤਲਵੰਡੀ ਸਾਬੋ, 13 ਅਗਸਤ (ਰਵਜੋਤ ਸਿੰਘ ਰਾਹੀ)- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲੇ ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਵਿਦਿਆਰਥੀ ਭਲਾਈ ਵਲੋਂ ‘ਐਂਟੀ ਰੈਗਿੰਗ ਜਾਗਰੂਕਤਾ ਸਪਤਾਹ’ ਦੀ ਸ਼ੁਰੂਆਤ ਸੈਮੀਨਾਰ ਆਯੋਜਿਤ ਕਰਕੇ ਕੀਤੀ ਗਈ। ਸੈਮੀਨਾਰ ਵਿਚ ਪ੍ਰੋ.

ਅਜੀਤ ਡੈਸਕ 14-08-2026
ਤਲਵੰਡੀ ਸਾਬੋ, 13 ਅਗਸਤ (ਰਵਜੋਤ ਸਿੰਘ ਰਾਹੀ)- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲੇ ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਵਿਦਿਆਰਥੀ ਭਲਾਈ ਵਲੋਂ ‘ਐਂਟੀ ਰੈਗਿੰਗ ਜਾਗਰੂਕਤਾ ਸਪਤਾਹ’ ਦੀ ਸ਼ੁਰੂਆਤ ਸੈਮੀਨਾਰ ਆਯੋਜਿਤ ਕਰਕੇ ਕੀਤੀ ਗਈ। ਸੈਮੀਨਾਰ ਵਿਚ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਯੁਵਾ ਅਤੇ ਸਭਿਆਚਾਰ ਮਾਮਲੇ ਡਾ.ਕੰਵਲਜੀਤ ਕੌਰ, ਡੀਨ ਲਾਅ ਡਾ. ਰਾਜੇਸ਼ ਕੁਮਾਰ, ਵੱਖ-2 ਵਿਭਾਗਾਂ ਦੇ ਅਧਿਆਪਕ, ਚੀਫ਼ ਵਾਰਡਨ, ਵਾਰਡਨ ਅਤੇ ਵਿਦਿਆਰਥੀ ਹਾਜ਼ਰ ਹੋਏ। ਸੈਮੀਨਾਰ ਵਿਚ ਰੈਗਿੰਗ ਦੀ ਰੋਕਥਾਮ ਲਈ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਅਤੇ ਦਿਸ਼ਾ ਨਿਰਦੇਸ਼ਾਂ ਸੰਬੰਧੀ ਲਘੂ ਫ਼ਿਲਮ ਵਿਖਾਈ ਗਈ ਅਤੇ ਡਾਇਰੈਕਟਰ ਯੁਵਾ ਦੇ ਸਭਿਆਚਾਰ ਮਾਮਲੇ ਦੇ ਨਿਰਦੇਸ਼ਨ ਹੇਠ ਲਘੂ ਨਾਟਕ ਦਾ ਖ਼ੂਬਸੂਰਤ ਮੰਚਨ ਕੀਤਾ ਗਿਆ। ਇਸ ਮੌਕੇ ਡਾ. ਧੀਮਾਨ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਵੱਖ-ਵੱਖ ਦੇਸ਼ਾਂ, ਰਾਜਾਂ ਅਤੇ ਵੱਖ-ਵੱਖ ਸੱਭਿਆਚਾਰ ਨਾਲ ਜੁੜੇ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਨਵੇਂ ਵਿਦਿਆਰਥੀਆਂ ਦੀ ਸੁਵਿਧਾ ਲਈ ਯੂਨੀਵਰਸਿਟੀ ਵਲੋਂ ਕੀਤੇ ਪ੍ਰਬੰਧਾਂ ਅਤੇ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਕਿਹਾ ਕਿ ਹਰ ਵਿਦਿਆਰਥੀ ਦਾ ਸੁਭਾਅ ਇਕੋ ਜਿਹਾ ਨਹੀਂ ਹੁੰਦਾ, ਕੁਝ ਵਿਦਿਆਰਥੀ ਮਨੋ-ਵਿਗਿਆਨਕ ਤੌਰ ‘ਤੇ ਨਾਜ਼ੁਕ ਤੇ ਸੰਵੇਦਨਸ਼ੀਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਗਲੇ ਸੱਤ ਦਿਨ ਐਂਟੀ ਰੈਗਿੰਗ ਜਾਗਰੂਕਤਾ ਸਪਤਾਹ ਦੌਰਾਨ ਪੋਸਟਰ ਮੇਕਿੰਗ, ਸਲੋਗਨ ਅਤੇ ਭਾਸ਼ਣ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਯੂਨੀਵਰਸਿਟੀ ਵਲੋਂ ਪਹਿਲੇ ਸੈਸ਼ਨ ਦੇ ਵਿਦਿਆਰਥੀਆਂ ਦੇ ਸਹਿਯੋਗ ਲਈ ਤੈਨਾਤ ਕੀਤੇ ਗਏ ਅਧਿਕਾਰੀਆਂ ਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਚਾਨਣਾ ਪਾਇਆ। ਸੈਮੀਨਾਰ ਦਾ ਸੰਚਾਲਨ ਡਾ. ਜੀਨੀਅਸ ਵਾਲੀਆ ਵੱਲੋਂ ਕੀਤਾ ਗਿਆ।
ਪਿਛਲੀ ਖ਼ਬਰ ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ ਅਗਲੀ ਖ਼ਬਰ ਜਥੇਦਾਰ ਹਰਦਿਆਲ ਸਿੰਘ ਮਿੱਠੂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਮੀਤ ਪ੍ਰਧਾਨ ਬਣਾਏ ਜਾਣ ’ਤੇ ਹਲਕਾ ਮੌੜ ਦੇ ਅਕਾਲੀ ਵਰਕਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।