05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜ਼ੋਨਲ ਸਕੂਲ ਖੇਡਾਂ ਵਿਚ ਅਰਪਨ ਸਿੰਘ ਨੇ ਸਕੇਟਿੰਗ ਵਿਚ ਜਿੱਤਿਆ ਸੋਨ ਤਗਮਾ

ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)-ਸੰਗਤ ਅਤੇ ਰਾਮਾਂ ਮੰਡੀ ਇਲਾਕੇ ਦੇ ਸੇਂਟ ਜੇਵੀਅਰ ਸਕੂਲ, ਪੱਕਾ ਕਲਾਂ ਦੇ ਵਿਦਿਆਰਥੀ ਅਰਪਨ ਸਿੰਘ ਨੇ ਬਠਿੰਡਾ ਵਿਖੇ ਆਯੋਜਿਤ ਜ਼ੋਨਲ ਸਕੂਲ ਖੇਡਾਂ ਦੇ ਸਕੇਟਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂਅਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-11 ਵਰਗ ਦੇ ਸਕੇਟਿੰਗ ਮੁਕਾਬਲਿਆਂ ਵਿਚ ਅਰਪਨ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ ਅਤੇ ਇਸ ਜਿੱਤ ਨਾਲ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਲਈ ਆਪਣੀ ਥਾਂ ਵੀ ਪੱਕੀ ਕਰ ਲਈ ਹੈ।

ਜੇਤੂ ਵਿਦਿਆਰਥੀ ਦੀ ਸਕੂਲ ਸਟਾਫ਼ ਨਾਲ ਤਸਵੀਰ। ਤਸਵੀਰ: ਸਿੰਗਲਾ 05-08-2026
ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)-ਸੰਗਤ ਅਤੇ ਰਾਮਾਂ ਮੰਡੀ ਇਲਾਕੇ ਦੇ ਸੇਂਟ ਜੇਵੀਅਰ ਸਕੂਲ, ਪੱਕਾ ਕਲਾਂ ਦੇ ਵਿਦਿਆਰਥੀ ਅਰਪਨ ਸਿੰਘ ਨੇ ਬਠਿੰਡਾ ਵਿਖੇ ਆਯੋਜਿਤ ਜ਼ੋਨਲ ਸਕੂਲ ਖੇਡਾਂ ਦੇ ਸਕੇਟਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂਅਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-11 ਵਰਗ ਦੇ ਸਕੇਟਿੰਗ ਮੁਕਾਬਲਿਆਂ ਵਿਚ ਅਰਪਨ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ ਅਤੇ ਇਸ ਜਿੱਤ ਨਾਲ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਲਈ ਆਪਣੀ ਥਾਂ ਵੀ ਪੱਕੀ ਕਰ ਲਈ ਹੈ। ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਪੋਰਟਸ ਸਕੂਲ ਘੁੱਦਾ ਵਿਖੇ ਹੋਏ ਸਕੇਟਿੰਗ ਟਰਾਇਲ ਵਿਚ ਚੋਣ ਹੋਣ ਤੋਂ ਬਾਅਦ ਅਰਪਨ ਸਿੰਘ ਨੇ ਬਠਿੰਡਾ ਵਿਖੇ ਆਯੋਜਿਤ ਜ਼ੋਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਹੈ। ਸਕੂਲ ਦੇ ਡਾਇਰੈਕਟਰ ਮਿਸਟਰ ਥੌਮਸ ਨੇ ਜੇਤੂ ਖਿਡਾਰੀ ਅਰਪਨ ਸਿੰਘ ਅਤੇ ਉਸ ਦੇ ਕੋਚ ਸ਼ੇਰਵੀਰ ਸਿੰਘ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਕੂਲ ਖੇਡਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਰਵਪੱਖੀ ਪ੍ਰਤਿਭਾ ਦੇ ਵਿਕਾਸ ਲਈ ਵੀ ਲਗਾਤਾਰ ਯਤਨਸ਼ੀਲ ਹੈ।
ਪਿਛਲੀ ਖ਼ਬਰ ਡੀ.ਸੀ. ਵਲੋਂ ਮਾਨਸਾ ਸ਼ਹਿਰ ’ਚ ਸਫ਼ਾਈ ਮੁਹਿੰਮ ਤੇਜ਼ ਕਰਨ ਦੇ ਆਦੇਸ਼ ਅਗਲੀ ਖ਼ਬਰ ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਹਾਜੀ ਰਤਨ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।