05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੁਖਵਿੰਦਰ ਸਿੰਘ ਗੁਣੀ ਨੇ ਮਾਤਾ ਦੀ ਝੰਡੀ ਦਿਖਾ ਕੇ ਡਾਕ ਕਾਂਵੜ ਯਾਤਰਾ ਨੂੰ ਕੀਤਾ ਰਵਾਨਾ

ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ): ਸਾਵਣ ਮਹੀਨੇ ਦੀ ਪਵਿੱਤਰ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਸ਼੍ਰੀ ਸ਼ਿਵ ਕਾਂਵੜ ਸੰਘ ਅਤੇ ਸਮੂਹ ਕਾਂਵੜ ਸੰਘ ਵਲੋਂ ਹਰਿਦੁਆਰ ਤੋਂ ਬਿਨਾਂ ਰੁਕੇ ਪਵਿੱਤਰ ਗੰਗਾਜਲ ਲਿਆਉਣ ਲਈ ਡਾਕ ਕਾਂਵੜ ਜੱਥੇ ਨੂੰ ਸਥਾਨਕ ਮਾਂ ਚਿੰਤਪੁਰਨੀ ਮੰਦਰ ਤੋਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੁਣੀ ਗਾਟਵਾਲੀ ਨੇ ਮਾਤਾ ਦੀ ਪਵਿੱਤਰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਕਾਂਵੜੀਆਂ ਦੀ ਸੁਰੱਖਿਅਤ ਯਾਤਰਾ ਲਈ ਅਰਦਾਸ ਕੀਤੀ। ਰਵਾਨਗੀ ਤੋਂ ਪਹਿਲਾਂ ਕਾਂਵੜੀਆਂ ਨੇ ਮੰਦਰ ਵਿਚ ਵਿਧੀਵਤ ਪੂਜਾ-ਅਰਚਨਾ ਕਰਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 05-08-2026
ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ): ਸਾਵਣ ਮਹੀਨੇ ਦੀ ਪਵਿੱਤਰ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਸ਼੍ਰੀ ਸ਼ਿਵ ਕਾਂਵੜ ਸੰਘ ਅਤੇ ਸਮੂਹ ਕਾਂਵੜ ਸੰਘ ਵਲੋਂ ਹਰਿਦੁਆਰ ਤੋਂ ਬਿਨਾਂ ਰੁਕੇ ਪਵਿੱਤਰ ਗੰਗਾਜਲ ਲਿਆਉਣ ਲਈ ਡਾਕ ਕਾਂਵੜ ਜੱਥੇ ਨੂੰ ਸਥਾਨਕ ਮਾਂ ਚਿੰਤਪੁਰਨੀ ਮੰਦਰ ਤੋਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੁਣੀ ਗਾਟਵਾਲੀ ਨੇ ਮਾਤਾ ਦੀ ਪਵਿੱਤਰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਕਾਂਵੜੀਆਂ ਦੀ ਸੁਰੱਖਿਅਤ ਯਾਤਰਾ ਲਈ ਅਰਦਾਸ ਕੀਤੀ। ਰਵਾਨਗੀ ਤੋਂ ਪਹਿਲਾਂ ਕਾਂਵੜੀਆਂ ਨੇ ਮੰਦਰ ਵਿਚ ਵਿਧੀਵਤ ਪੂਜਾ-ਅਰਚਨਾ ਕਰਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗੁਣੀ ਨੇ ਕਿਹਾ ਕਿ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਭਗਤੀ, ਸੇਵਾ, ਤਿਆਗ ਅਤੇ ਆਤਮਿਕ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਾਂਵੜ ਯਾਤਰਾ ਸਿਰਫ਼ ਇੱਕ ਧਾਰਮਿਕ ਪਰੰਪਰਾ ਹੀ ਨਹੀਂ, ਸਗੋਂ ਅਨੁਸ਼ਾਸਨ, ਆਪਸੀ ਭਾਈਚਾਰੇ ਅਤੇ ਸ਼ਰਧਾ ਦਾ ਵੀ ਸੰਦੇਸ਼ ਦਿੰਦੀ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਮਹਾਂਸ਼ਿਵਰਾਤਰੀ ਦੀਆਂ ਵਧਾਈਆਂ ਦਿੰਦਿਆਂ ਅਰਦਾਸ ਕੀਤੀ ਕਿ ਭਗਵਾਨ ਭੋਲੇਨਾਥ ਸਭ ਦੇ ਜੀਵਨ ਵਿਚ ਸੁੱਖ, ਸ਼ਾਂਤੀ, ਤੰਦਰੁਸਤੀ ਅਤੇ ਖ਼ੁਸ਼ਹਾਲੀ ਬਖ਼ਸ਼ਣ। ਉਨ੍ਹਾਂ ਕਾਂਵੜੀਆਂ ਨੂੰ ਅਪੀਲ ਕੀਤੀ ਕਿ ਯਾਤਰਾ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸੰਜਮ ਅਤੇ ਅਨੁਸ਼ਾਸਨ ਬਣਾਈ ਰੱਖਣ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ। ਇਸ ਮੌਕੇ ਸੁਖਵਿੰਦਰ ਸਿੰਘ ਗੁਣੀ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਦੇਹਾਤੀ ਅਤੇ ਹਲਕਾ ਇੰਚਾਰਜ ਭਾਜਪਾ ਨਵਜੋਤ ਸਿੰਘ ਗੁਣੀ ਗਾਟਵਾਲੀ, ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਯੁਵਾ ਮੋਰਚਾ ਰਿਸ਼ੂ ਗਰਗ, ਮਹੇਸ਼ ਕੁਮਾਰ ਮੇਸ਼ੀ, ਯੋਗੇਸ਼ ਕੁਮਾਰ ਬਿੱਟੂ, ਨਵੀਨ ਲਵਲੀ, ਸ਼ੰਮੀ ਗਰਗ, ਮੋਨੂ ਲਹਿਰੀ, ਮੋਨੀ ਸਿੰਗਲਾ, ਅਨੀਸ਼ ਗਰਗ, ਤਰੁਣ ਚੌਧਰੀ, ਅਨਮੋਲ ਗਰਗ, ਨੀਰਜ ਸ਼ਰਮਾ, ਅਰਪਿਤ ਸਿੰਗਲਾ, ਦੀਪਕ ਬਬਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਮੀਰੀ ਪੀਰੀ ਮਾਰਚ ਦੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਲਵੇਰੀਸਰ ਸਾਹਿਬ ਪਹੁੰਚਣ ’ਤੇ ਸ਼ਾਨਦਾਰ ਸੁਆਗਤ ਅਗਲੀ ਖ਼ਬਰ ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ ਦੀ ਸੂਬਾ ਪੱਧਰੀ ਮੀਟਿੰਗ, ਮੰਗਾਂ ਲਈ ਲਾਮਬੰਦੀ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।