ਟਰੈਕਟਰ ਪਲਟਣ ਕਾਰਨ ਢੱਡੇ ਵਿਖੇ ਖੇਤ ਮਜ਼ਦੂਰ ਦੀ ਮੌਤ
ਬਾਲਿਆਂਵਾਲੀ, 4 ਅਗਸਤ (ਕੁਲਦੀਪ ਮਤਵਾਲਾ): ਨੇੜਲੇ ਪਿੰਡ ਢੱਡੇ ਵਿਖੇ ਡਿੱਖ ਰੋਡ ’ਤੇ ਇੱਕ ਖੇਤ ’ਚ ਟਰੈਕਟਰ ਪਲਟਣ ਕਾਰਨ ਇੱਕ ਖੇਤ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਲਾਲੀ ਪੁੱਤਰ ਬਿੱਲੂ ਸਿੰਘ, ਵਾਸੀ ਪਿੰਡ ਡਿੱਖ ਵਜੋਂ ਹੋਈ ਹੈ, ਜੋ ਸਾਬਕਾ ਸਰਪੰਚ ਗੁਰਮੀਤ ਸਿੰਘ ਢਿੱਲੋਂ ਦੇ ਨਾਲ ਖੇਤ ਮਜ਼ਦੂਰ (ਸਾਂਝੀ) ਵਜੋਂ 7-8 ਵਰਿ੍ਹਆਂ ਤੋਂ ਕੰਮ ਕਰਦਾ ਸੀ।
ਹ
ਹਾਦਸੇ ਦੌਰਾਨ ਪਲਟਿਆ ਟਰੈਕਟਰ ਤੇ (ਇਨਸੈੱਟ) ’ਚ ਮ੍ਰਿਤਕ ਗੁਰਲਾਲ ਸਿੰਘ ਦੀ ਪੁਰਾਣੀ ਤਸਵੀਰ। ਤਸਵੀਰਾਂ : ਅਜੀਤ
05-08-2026
ਬਾਲਿਆਂਵਾਲੀ, 4 ਅਗਸਤ (ਕੁਲਦੀਪ ਮਤਵਾਲਾ): ਨੇੜਲੇ ਪਿੰਡ ਢੱਡੇ ਵਿਖੇ ਡਿੱਖ ਰੋਡ ’ਤੇ ਇੱਕ ਖੇਤ ’ਚ ਟਰੈਕਟਰ ਪਲਟਣ ਕਾਰਨ ਇੱਕ ਖੇਤ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਲਾਲੀ ਪੁੱਤਰ ਬਿੱਲੂ ਸਿੰਘ, ਵਾਸੀ ਪਿੰਡ ਡਿੱਖ ਵਜੋਂ ਹੋਈ ਹੈ, ਜੋ ਸਾਬਕਾ ਸਰਪੰਚ ਗੁਰਮੀਤ ਸਿੰਘ ਢਿੱਲੋਂ ਦੇ ਨਾਲ ਖੇਤ ਮਜ਼ਦੂਰ (ਸਾਂਝੀ) ਵਜੋਂ 7-8 ਵਰਿ੍ਹਆਂ ਤੋਂ ਕੰਮ ਕਰਦਾ ਸੀ। ਬੂਟਾ ਸਿੰਘ ਢੱਡੇ ਤੇ ਸਰਪੰਚ ਸੰਦੀਪ ਸਿੰਘ ਨੱਨੂ ਨੇ ਦੱਸਿਆ ਕਿ ਗੁਰਲਾਲ ਸਿੰਘ ਉਰਫ਼ ਲਾਲੀ ਰਾਤੀ ਕਰੀਬ 9.30 ਵਜੇ ਗੁਰਮੀਤ ਸਿੰਘ ਢਿੱਲੋਂ ਦੇ ਖੇਤਾਂ ’ਚੋਂ ਕੰਮ ਮੁਕਾ ਕੇ ਟਰੈਕਟਰ ਰਾਹੀਂ ਆਪਣੇ ਘਰ ਵੱਲ ਪਿੰਡ ਡਿੱਖ ਨੂੰ ਜਾਣ ਲਈ ਜਦੋਂ ਉਸਨੇ ਖੇਤ ਦੀ ਪਹੀ ਤੋਂ ਸੜਕ ’ਤੇ ਚੜਣਾ ਚਾਹਿਆ ਤਾਂ ਅਚਾਨਕ ਕਿਸੇ ਕਾਰਨ ਟਰੈਕਟਰ ਬੇਕਾਬੂ ਹੋ ਕੇ ਪਹੀ ਦੇ ਨਾਲ ਲੱਗਦੇ ਕਰੀਬ ਅੱਠ ਫੁੱਟ ਡੂੰਘੇ ਖੇਤ ’ਚ ਪਲਟ ਗਿਆ ਅਤੇ ਉਸਦੀ ਟਰੈਕਟਰ ਥੱਲੇ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨਾਬਾਲਗ ਪੁੱਤਰ ਛੱਡ ਗਿਆ ਹੈ। ਥਾਣਾ ਬਾਲਿਆਂਵਾਲੀ ਦੀ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ, ਜਿਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਘਟਨਾ ’ਤੇ ਪਿੰਡ ਢੱਡੇ ਦੇ ਬੂਟਾ ਸਿੰਘ ਅਤੇ ਸਰਪੰਚ ਸੰਦੀਪ ਸਿੰਘ ਨੱਨੂ ਤੇ ਡਾ. ਮਨੂੰ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ, ਤਾਂ ਜੋ ਪਰਿਵਾਰ ਨੂੰ ਇਸ ਔਖੀ ਘੜੀ ’ਚ ਸਹਾਰਾ ਮਿਲ ਸਕੇ। ਬੂਟਾ ਸਿੰਘ ਤੇ ਸਰਪੰਚ ਨੱਨੂ ਢਿੱਲੋਂ ਨੇ ਦੱਸਿਆ ਕਿ ਸਾਬਕਾ ਸਰਪੰਚ ਗੁਰਮੀਤ ਸਿੰਘ ਤੇ ਉਸਦੇ ਛੋਟੇ ਭਰਾ ਹਰਦੀਪ ਸਿੰਘ ਦੇ ਨਾਲ ਗੁਰਲਾਲ ਸਿੰਘ ਦਾ ਭਰਾਵਾਂ ਵਰਗਾ ਰਿਸ਼ਤਾ ਸੀ ਅਤੇ ਇਸੇ ਕਰਕੇ ਲਗਾਤਾਰ ਉਹ ਕਈ ਵਰਿ੍ਹਆਂ ਤੋਂ ਇਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਵਾਂਗ ਤੀਜੇ ਭਰਾ ਦੀ ਤਰ੍ਹਾਂ ਹੀ ਕੰਮ ਕਰਦਾ ਸੀ।