11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਣਪਛਾਤੇ ਵਾਹਨ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁਚਲਿਆ

ਅਜੀਤ ਡੈਸਕ 19-07-2026
ਰਾਮਪੁਰਾ ਫੂਲ, 18 ਜੁਲਾਈ (ਹੇਮੰਤ ਕੁਮਾਰ ਸ਼ਰਮਾ): ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ ’ਤੇ ਸਥਿਤ ਓਵਰਬ੍ਰਿਜ ਦੇ ਨਜ਼ਦੀਕ ਸਰਵਿਸ ਰੋਡ ਤੋਂ ਇੱਕ ਬਜ਼ੁਰਗ ਦੀ ਕੁਚਲੀ ਹੋਈ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ (ਰਜਿ:) ਰਾਮਪਰਾ ਫੂਲ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਰਾਤ 1:00 ਵਜੇ ਦੇ ਕਰੀਬ ਸਾਡੇ ਸਹਾਰਾ ਕੰਟਰੋਲ ਰੂਮ ਨੂੰ ਇਤਲਾਅ ਮਿਲੀ ਕਿ ਪੁੱਲ ਦੇ ਨਜ਼ਦੀਕ ਇੱਕ ਕੁਚਲੀ ਹੋਈ ਲਾਸ਼ ਪਈ ਹੈ ਤਾਂ ਤੁਰੰਤ ਸਹਾਰਾ ਦੀ ਟੀਮ ਐਂਬੂਲੈਂਸ ਲੈਕੇ ਘਟਨਾ ਸਥਾਨ ’ਤੇ ਪਹੁੰਚੇ ਜਦ ਕਿ ਉੱਥੇ ਐਸ.ਐਸ.ਐਫ ਅਤੇ ਥਾਣਾ ਸਿਟੀ ਦੀ ਪੁਲਿਸ ਪਾਰਟੀ ਮੌਜੂਦ ਸੀ, ਕੁਚਲੀ ਹੋਈ ਲਾਸ਼ ਦੀ ਪਹਿਚਾਣ ਕਰਨਾ ਬਹੁਤ ਹੀ ਮੁਸ਼ਕਿਲ ਸੀ, ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ, ਹੁਲੀਆ ਉਮਰ ਕਰੀਬ 60/65 ਸਾਲ, ਦਾੜੀ ਰੱਖੀ ਹੋਈ ਹੈ, ਚਿੱਟੇ ਰੰਗ ਦਾ ਕੁੜਤਾ ਪਜਾਮਾ ਲੱਗ ਰਿਹਾ ਹੈ, ਬੂਟ ਬਿਨਾਂ ਫੀਤੀਆਂ ਤੋਂ, ਸੱਜੇ ਹੱਥ ਵਿਚ ਲੋਹੇ ਦਾ ਕੜਾ, ਡੱਬੀਦਾਰ ਪਰਨਾ ਜਿਸ ਵਿਚ ਨੀਲਾ ਰੰਗ ਜ਼ਿਆਦਾ ਦਿੱਖ ਰਿਹਾ ਹੈ। ਲਾਸ਼ ਜ਼ਿਆਦਾ ਕੁਚਲੀ ਹੋਣ ਕਰਕੇ ਲਾਸ਼ ਨੂੰ ਸੰਸਥਾ ਦੀ ਐਂਬੂਲੈਂਸ ਰਾਹੀਂ ਪੁਲਿਸ ਦੀ ਮੌਜੂਦਗੀ ਵਿਚ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ ਜੇਕਰ ਕੋਈ ਵਿਅਕਤੀ ਇਸ ਵਿਅਕਤੀ ਨੂੰ ਜਾਣਦਾ ਹੋਵੇ ਤਾਂ ਉਹ ਸਹਾਰਾ ਕੰਟਰੋਲ ਰੂਮ, ਪੁਲਿਸ ਕੰਟਰੋਲ ਰੂਮ ਬਠਿੰਡਾ, ਥਾਣਾ ਸਿਟੀ ਰਾਮਪੁਰਾ ਨਾਲ ਸੰਪਰਕ ਕਰ ਸਕਦਾ ਹੈ।
ਪਿਛਲੀ ਖ਼ਬਰ ਮਾਲਵਾ ਖੇਤਰ ’ਚ ਵਧਦੀ ਗਰਮੀ ਕਾਰਨ ਸੋਕੇ ਵਰਗੇ ਹਾਲਾਤ ਅਗਲੀ ਖ਼ਬਰ ਚੈੱਕ ਬਾਊਂਸ ਮਾਮਲਿਆਂ ਦੀ ‘ਵਿਸ਼ੇਸ਼ ਲੋਕ ਅਦਾਲਤ’ ’ਚ 72 ਕੇਸਾਂ ਦਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।