08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬੋਹਾ ’ਚ ਪਏ ਪਹਿਲੇ ਮੀਂਹ ਨੇ ਨਵੀਂ ਨਗਰ ਪੰਚਾਇਤ ਦਾ ਕੀਤਾ ਸਵਾਗਤ ਸੀਵਰੇਜ ਅਤੇ ਪੀਣ ਵਾਲੇ ਪਾਣੀ ਦਾ ਮਾਮਲਾ ਬਣਿਆ ਚਰਚਾ

ਅਜੀਤ ਡੈਸਕ 04-07-2026
ਬੋਹਾ, 3 ਜੁਲਾਈ (ਰਮੇਸ਼ ਤਾਂਗੜੀ)- ਕਸਬਾ ਬੋਹਾ ਸਥਿਤ ਨਵੀਂ ਨਗਰ ਪੰਚਾਇਤ ਦੀ ਚੋਣ ਤੋਂ ਬਾਅਦ ਦੇਰ ਰਾਤ ਪਏ ਭਾਰੀ ਮੀਂਹ ਨੇ ਕਸਬੇ ’ਚ ਜਿੱਥੇ ਜਲੋ-ਜਲ ਕਰ ਦਿੱਤਾ ਹੈ ਉੱਥੇ ਸਾਰੀਆਂ ਗਲੀਆਂ-ਸੜਕਾਂ ’ਤੇ 3-3 ਫੁੱਟ ਪਾਣੀ ਭਰ ਗਿਆ ਹੈ। ਦੂਜੇ ਪਾਸੇ ਵਾਰਡ ਨੰਬਰ 1, 11 ਤੇ 12 ਦੇ ਕਈ ਘਰਾਂ ’ਚ ਪਾਣੀ ਵੀ ਦਾਖਲ ਹੋ ਗਿਆ ਅਤੇ ਘਰਾਂ ਦਾ ਸਮਾਨ ਤੇ ਹੋਰ ਨਿਕ-ਸੁਕ ਵੀ ਭਿੱਜ ਗਿਆ ਹੈ। ਸਵੇਰੇ ਉੱਠਦਿਆਂ ਹੀ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ ਅਤੇ ਘਰਾਂ ਨੂੰ ਆਉਣ-ਜਾਣ ਵਾਲੇ ਰਸਤੇ ਵੀ ਬੰਦ ਪਏ ਦੇਖ ਵਿਦਿਆਰਥੀ ਵੀ ਸਕੂਲਾਂ ’ਚ ਨਹੀਂ ਜਾ ਸਕੇ। ਇਸੇ ਤਰ੍ਹਾਂ ਦੁਕਾਨਦਾਰ ਔਖੇ-ਸੌਖੇ ਹੋ ਕੇ ਆਪਣੀਆਂ ਦੁਕਾਨਾਂ ’ਤੇ ਪਹੁੰਚੇ ਪਰ ਗ੍ਰਾਹਕ ਨਾ ਹੋਣ ਕਾਰਨ ਉਨ੍ਹਾਂ ਦੁਕਾਨਾਂ ਦੇ ਸਮਾਨ ਦੀ ਸੰਭਾਲ ਕੀਤੀ। ਉੱਧਰ ਕਸਬੇ ਦਾ ਸੀਵਰੇਜ ਬੰਦ ਪਿਆ ਹੈ ਅਤੇ ਕਈ ਥਾਵਾਂ ’ਤੇ ਬਣਾਏ ਗਏ ਚੈਂਬਰ ਵੀ ਪਾਣੀ ਸੀਵਰੇਜ ’ਚ ਨਹੀਂ ਧਕੇਲ ਰਹੇ। ਵਾਰਡ ਨੰਬਰ 11 ਦੇ ਕੌਂਸਲਰ ਕਿਰਨਾ ਰਾਣੀ ਨੇ ਪਾਣੀ ਨਿਕਾਸ ਕਰਨ ਵਾਲੇ ਚੈਂਬਰਾਂ ਕੋਲ ਮੋਟਰਾਂ ਅਤੇ ਲਿਫ਼ਟਾਂ ਰਾਹੀ ਸੇਮ-ਨਾਲ਼ੇ ’ਚ ਪਾਣੀ ਕੱਢਿਆ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਬੰਦ ਅਤੇ ਪੀਣ ਵਾਲੇ ਪਾਣੀ ’ਚ ਗੰਦੇ ਪਾਣੀ ਦੀ ਰਲਾਵਟ ਪਿਛਲੇ 10 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਾਰ ਨਗਰ ਪੰਚਾਇਤ ਦੀ ਚੋਣ ’ਚ 44 ਉਮੀਦਵਾਰ ਖੜ੍ਹੇ ਹੋਏ ਸਨ ਅਤੇ ਇਹ ਚੋਣ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹੀ ਲੜੀ ਗਈ ਸੀ। ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੇ ਆਗੂ ਜਗਸੀਰ ਸਿੰਘ ਜੱਗਾ ਪ੍ਰਧਾਨ ਤੇ ਕ੍ਰਿਪਾਲ ਸਿੰਘ ਖ਼ਾਲਸਾ ਆਜ਼ਾਦ ਚੋਣ ਲੜੇ ਅਤੇ ਆਪ ’ਚ ਸ਼ਾਮਲ ਹੋਣ ਨਾਲ ਪੰਚਾਇਤ ਦੇ ਉਪ ਪ੍ਰਧਾਨ ਬਣੇ। ਹੁਣ ਵੀ ਸਾਰੇ ਵਾਰਡਾਂ ’ਚ ਲੋਕਾਂ ਵਲੋਂ ਨਵੇਂ ਬਣੇ ਕੌਂਸਲਰਾਂ ਤੋਂ ਉਕਤ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਜਾ ਰਹੀ ਹੈ। ਭਾਵੇਂ ਨਵੇਂ ਪ੍ਰਧਾਨ, ਮੈਂਬਰਾਂ ਨੇ ਹਾਲੇ ਦਫ਼ਤਰ ਨਹੀਂ ਬਣਾਇਆ ਪਰ ਲੋਕਾਂ ਦੀਆਂ ਨਜ਼ਰਾਂ ਪਾਣੀ ਦੀ ਸਮੱਸਿਆ ’ਤੇ ਹੀ ਲੱਗੀਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦੀ ਸਮੱਸਿਆ ਵਾਲੇ ਵਾਰਡ ਨੰਬਰ 1, 2, 11, 12 ਤੇ 13 ਆਪ ਦੇ ਸਮਰਥਕ ਹਨ, ਜਿਸ ਕਰ ਕੇ ਇਸ ਸਮੱਸਿਆ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਉਕਤ ਦੇ ਬਾਵਜੂਦ ਹੁਣ ਨਵੀਂ ਪੰਚਾਇਤ ਅਤੇ ਪ੍ਰਧਾਨ ਜਗਸੀਰ ਸਿੰਘ ਜੱਗਾ ਤੇ ਉਪ ਪ੍ਰਧਾਨ ਕ੍ਰਿਪਾਲ ਸਿੰਘ ਖ਼ਾਲਸਾ ਕਿਸ ਕਦਰ ਸਮੱਸਿਆਵਾਂ ਦੂਰ ਕਰ ਸਕਣਗੇ। ਇਹ ਮਾਮਲਾ ਭਵਿੱਖ ’ਚ ਹੀ ਨਿੱਖਰ ਕੇ ਸਾਹਮਣੇ ਆਵੇਗਾ।
ਪਿਛਲੀ ਖ਼ਬਰ ਐੱਸ.ਐੱਸ.ਡੀ. ਕਾਲਜ ਭੋਖੜਾ ਦੇ ਉਪ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਅਤੇ ਸਹਾਇਕ ਪ੍ਰੋਫੈਸਰ ਖੁਸ਼ਬੂ ਜੈਨ ਨੇ ਭਾਰਤ ਸਕਾਊਟ ਐਂ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਐਚ. ਐਮ. ਈ. ਐਲ. ਅਧਿਕਾਰੀਆਂ ਨੇ ਪਿੰਡ ਸੇਖੂ ਵਿਚ ਕੀਤਾ ਕਮਿਊਨਿਟੀ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।