08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਟਾਰ ਪਲੱਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਐੱਸ. ਓ. ਐੱਫ. ਇੰਟਰਨੈਸ਼ਨਲ ਮੈਥ ਓਲੰਪੀਅਡ ਵਿਚ ਜਿੱਤੇ ਸਿਲਵਰ ਮੈਡਲ

ਅਜੀਤ ਡੈਸਕ 04-07-2026
ਰਾਮਾਂ ਮੰਡੀ, 3 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)- ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਅਸੈਂਬਲੀ ਦੌਰਾਨ ਖ਼ੁਸ਼ੀ ਅਤੇ ਮਾਣ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਐਸ.ਓ.ਐਫ. ਇੰਟਰਨੈਸ਼ਨਲ ਮੈਥ ਓਲੰਪੀਅਡ 2025-26 ਦੇ ਸਿਲਵਰ ਮੈਡਲ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਮਾਤ ਪਹਿਲੀ ਦੇ ਹਿਮਾਲਿਆ ਤੋਮਰ ਅਤੇ ਕੀਰਤ ਕੌਰ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਸਕੂਲ ਦਾ ਨਾਮ ਰੌਸ਼ਨ ਕਰਨ ‘ਤੇ ਸਕੂਲ ਚੇਅਰਮੈਨ ਵਿਜੇ ਕੁਮਾਰ ਲਹਿਰੀ ਅਤੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਅਗਰਵਾਲ ਵਲੋਂ ਦੋਵਾਂ ਵਿਦਿਆਰਥੀਆਂ ਦੇ ਗਲ ‘ਚ ਫੁੱਲ ਮਾਲਾਵਾਂ ਪਾ ਕੇ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਫੁੱਲ ਮਾਲਾਵਾਂ ਨਾਲ ਸਜੇ ਦੋਵੇਂ ਨੰਨ੍ਹੇ ਜੇਤੂਆਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਹੋਏ ਸਨ। ਇਸ ਮੌਕੇ ਚੇਅਰਮੈਨ ਵਿਜੇ ਲਹਿਰੀ ਨੇ ਕਿਹਾ, ‘ਇੰਨੀ ਛੋਟੀ ਉਮਰ ‘ਚ ਅੰਤਰ-ਰਾਸ਼ਟਰੀ ਮੁਕਾਬਲੇ ‘ਚ ਮੈਡਲ ਜਿੱਤਣਾ ਸਾਡੇ ਸਕੂਲ ਲਈ ਹੀ ਨਹੀਂ, ਪੂਰੇ ਰਾਮਾਂ ਮੰਡੀ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਹ ਬੱਚਿਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਟ੍ਰੇਨਿੰਗ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਪ੍ਰਿੰਸੀਪਲ ਸ੍ਰੀਮਤੀ ਕੋਮਲ ਅਗਰਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਿਮਾਲਿਆ ਅਤੇ ਕੀਰਤ ਦੀ ਇਸ ਪ੍ਰਾਪਤੀ ਨੇ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਵੱਡੇ ਮੁਕਾਬਲਿਆਂ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਕੂਲ ਵਲੋਂ ਅਜਿਹੇ ਹੋਣਹਾਰ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਅਤੇ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਐਚ. ਐਮ. ਈ. ਐਲ. ਅਧਿਕਾਰੀਆਂ ਨੇ ਪਿੰਡ ਸੇਖੂ ਵਿਚ ਕੀਤਾ ਕਮਿਊਨਿਟੀ ਦੌਰਾ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਨੇਚਰ ਇੰਡੈਕਸ ਇੰਸਟੀਚਿਊਸ਼ਨ ਰੈਂਕਿੰਗ 2026 ਵਿਚ ਭਾਰਤੀ ਅਕਾਦਮਿਕ ਸੰਸਥਾਵਾਂ ਵਿਚੋਂ 11...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।