08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡੱਬਵਾਲੀ ਨਗਰ ਪ੍ਰੀਸ਼ਦ ’ਚ ਵੱਡਾ ਉਲਟਫੇਰ, 9 ਕਲਰਕ ਬਾਬੂਆਂ ਸਮੇਤ 15 ਮੁਲਾਜ਼ਮ ਬਦਲੇ

ਅਜੀਤ ਡੈਸਕ 03-07-2026

ਡੱਬਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ)-ਨਗਰ ਪਰਿਸ਼ਦ ਡੱਬਵਾਲੀ ਵਿਚ ਸਟਾਫ਼ ਦਾ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਗਿਆ ਹੈ। ਨਗਰ ਪਰਿਸ਼ਦ ਡੱਬਵਾਲੀ ਤੋਂ 15 ਮੁਲਾਜ਼ਮਾਂ ਦੇ ਤਬਾਦਲੇ ਹੋਰ ਨਗਰ ਪਰਿਸ਼ਦਾਂ ਅਤੇ ਨਗਰ ਕੌਂਸਲਾਂ ਕੀਤੇ ਗਏ ਹਨ, ਜਦਕਿ ਇੱਥੇ 14 ਨਵੇਂ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਲ੍ਹਾ ਮਿਉਂਸਪਲ ਕਮਿਸ਼ਨਰ ਸੁਰਿੰਦਰ ਸਿੰਘ ਬੈਣੀਵਾਲ ਵਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ ਦੀਆਂ ਨਗਰ ਪਰਿਸ਼ਦਾਂ ਅਤੇ ਨਗਰ ਕੌਂਸਲਾਂ ਵਿੱਚ 66 ਮੁਲਾਜ਼ਮਾਂ ਦੇ ਅਸਥਾਈ ਤਬਾਦਲੇ ਕੀਤੇ ਗਏ ਹਨ। ਹੁਕਮਾਂ ਮੁਤਾਬਕ ਇਹ ਵੱਡਾ ਫੇਰਬਦਲ ਪ੍ਰਸ਼ਾਸਕੀ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਕੀਤਾ ਗਿਆ ਹੈ।ਨਗਰ ਪਰਿਸ਼ਦ ਡੱਬਵਾਲੀ ਤੋਂ ਜਿਨ੍ਹਾਂ 15 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿਚ 5 ਡਾਟਾ ਐਂਟਰੀ ਓਪਰੇਟਰ, 9 ਕਲਰਕ ਅਤੇ 1 ਸੈਨੀਟੇਸ਼ਨ ਸੁਪਰਵਾਈਜ਼ਰ ਸ਼ਾਮਿਲ ਹਨ।ਡੱਬਵਾਲੀ ਤੋਂ ਤਬਦੀਲ ਕੀਤੇ ਗਏ ਮੁਲਾਜ਼ਮਾਂ ਵਿਚ ਰਵਿੰਦਰ ਕੁਮਾਰ, ਪਾਇਲ, ਵਿਨੋਦ ਕੁਮਾਰ, ਗੁਲਸ਼ਨ ਕੁਮਾਰ, ਰਾਕੇਸ਼ ਕੁਮਾਰ, ਅਸ਼ਵਨੀ (ਸੈਨੀਟੇਸ਼ਨ ਸੁਪਰਵਾਈਜ਼ਰ), ਨਵੀਨ ਬੱਤਰਾ, ਨਿਧੀ ਜੈਨ, ਅਨਿਰੁੱਧ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਪ੍ਰੀਆ ਰਾਣੀ, ਵਿਕਾਸ, ਰਾਕੇਸ਼ ਕੁਮਾਰ (ਕਲਰਕ) ਅਤੇ ਸਾਹਿਲ ਸ਼ਾਮਲ ਹਨ। ਇਨ੍ਹਾਂ ਦੀ ਤਾਇਨਾਤੀ ਸਿਰਸਾ, ਐਲਨਾਬਾਦ ਅਤੇ ਕਾਲਾਂਵਾਲੀ ਵਿਚ ਕੀਤੀ ਗਈ ਹੈ। ਦੂਜੇ ਪਾਸੇ ਡੱਬਵਾਲੀ ਨੂੰ ਨਵਾਂ ਸਟਾਫ ਵੀ ਮਿਲਿਆ ਹੈ। ਇੱਥੇ 14 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਵਿਚ 7 ਡਾਟਾ ਐਂਟਰੀ ਓਪਰੇਟਰ, 6 ਕਲਰਕ ਅਤੇ 1 ਸੁਪਰਵਾਈਜ਼ਰ ਸ਼ਾਮਿਲ ਹਨ। ਇਨ੍ਹਾਂ ਵਿਚ ਜਨਮ-ਮੌਤ ਸ਼ਾਖਾ ਦੇ ਸੁਪਰਵਾਈਜ਼ਰ ਦੀ ਤਾਇਨਾਤੀ ਵੀ ਕੀਤੀ ਗਈ ਹੈ।

ਪਿਛਲੀ ਖ਼ਬਰ ਜ਼ਿਲ੍ਹਾ ਪੱਧਰ ’ਤੇ ਸਬ ਡਵੀਜ਼ਨ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਿਤ : ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਿੰਡ ਮਾੜੀ ’ਚ ਮਜ਼ਦੂਰ ਦੇ ਘਰ ਦੀ ਛੱਤ ਡਿਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।