08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਿੰਡ ਮਾੜੀ ’ਚ ਮਜ਼ਦੂਰ ਦੇ ਘਰ ਦੀ ਛੱਤ ਡਿਗੀ

ਅਜੀਤ ਡੈਸਕ 03-07-2026

ਨਥਾਣਾ, 2 ਜੁਲਾਈ (ਗੁਰਦਰਸ਼ਨ ਲੁੱਧੜ)- ਬੀਤੀ ਰਾਤ ਪੈ ਰਹੇ ਭਾਰੀ ਮੀਹ ਦੌਰਾਨ ਬਲਾਕ ਨਥਾਣਾ ਤਹਿਤ ਪੈਂਦੇ ਪਿੰਡ ਮਾੜੀ ਵਿਖੇ ਇਕ ਗਰੀਬ ਮਜ਼ਦੂਰ ਦੇਸਾ ਸਿੰਘ ਪੁੱਤਰ ਸੋਨੀ ਰਾਮ ਦੇ ਘਰ ਦੀ ਛੱਤ ਡਿੱਗ ਪਈ ਹੈ। ਇਹ ਛੱਤ ਡਿੱਗਣ ਮੌਕੇ ਭਾਵੇਂ ਉਕਤ ਮਜ਼ਦੂਰ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਉਸ ਦੇ ਘਰ ਦਾ ਕਾਫ਼ੀ ਸਮਾਨ ਛੱਤ ਹੇਠ ਆ ਕੇ ਤਹਿਸ ਨਹਿਸ ਹੋ ਗਿਆ। ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਅਤੇ ਪੰਚ ਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਆਪਣੇ ਮਕਾਨ ਦੀ ਛੱਤ ਦੁਬਾਰਾ ਉਸਾਰਨ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

ਪਿਛਲੀ ਖ਼ਬਰ ਡੱਬਵਾਲੀ ਨਗਰ ਪ੍ਰੀਸ਼ਦ ’ਚ ਵੱਡਾ ਉਲਟਫੇਰ, 9 ਕਲਰਕ ਬਾਬੂਆਂ ਸਮੇਤ 15 ਮੁਲਾਜ਼ਮ ਬਦਲੇ ਅਗਲੀ ਖ਼ਬਰ ਬੇਸਮੈਂਟ ‘ਚ ਬਣੇ ਵਪਾਰੀ ਦੇ ਗੋਦਾਮ ‘ਚ ਭਰਿਆ ਮੀਂਹ ਦਾ ਪਾਣੀ, ਲੱਖਾਂ ਰੁਪਏ ਦਾ ਸਮਾਨ ਹੋਇਆ ਖ਼ਰਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।