08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸ਼ਹੀਦ ਠੀਕਰੀਵਾਲਾ ਚੌਂਕ ਦੇ ਆਲੇ-ਦੁਆਲੇ ਲਗਾਏ ਪ੍ਰਚਾਰ ਬੋਰਡਾਂ ਦਾ ਲਿਬਰੇਸ਼ਨ ਵਲੋਂ ਸਖ਼ਤ ਵਿਰੋਧ

ਮਾਨਸਾ, 7 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਦੇ ਆਲੇ-ਦੁਆਲੇ ਆਮ ਆਦਮੀ ਪਾਰਟੀ ਦੇ ਸਥਾਨਕ ਲੀਡਰਾਂ ਵਲੋਂ ਆਪਣੀਆਂ ਤਸਵੀਰਾਂ ਵਾਲੇ ਲਗਾਏ ਗਏ ਵੱਡੇ ਪ੍ਰਚਾਰ ਬੋਰਡਾਂ ਨੂੰ ਲੈ ਕੇ ਸੀ. ਪੀ.

ਅਜੀਤ ਡੈਸਕ 08-09-2026
ਮਾਨਸਾ, 7 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਦੇ ਆਲੇ-ਦੁਆਲੇ ਆਮ ਆਦਮੀ ਪਾਰਟੀ ਦੇ ਸਥਾਨਕ ਲੀਡਰਾਂ ਵਲੋਂ ਆਪਣੀਆਂ ਤਸਵੀਰਾਂ ਵਾਲੇ ਲਗਾਏ ਗਏ ਵੱਡੇ ਪ੍ਰਚਾਰ ਬੋਰਡਾਂ ਨੂੰ ਲੈ ਕੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਵਲੋਂ ਰੋਸ ਪ੍ਰਗਟਾਇਆ ਗਿਆ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ. ਸੁਰਿੰਦਰ ਪਾਲ ਸ਼ਰਮਾ ਤੇ ਸ਼ਹਿਰੀ ਕਮੇਟੀ ਮਾਨਸਾ ਦੀ ਸਕੱਤਰ ਕਾ. ਜਸਬੀਰ ਕੌਰ ਨੱਤ ਕਿਹਾ ਕਿ 8 ਸਤੰਬਰ ਨੂੰ ਪਿੰਡ ਫਫੜੇ ਭਾਈਕੇ ਵਿਖੇ ਆ ਰਹੇ ਮੁੱਖ ਮੰਤਰੀ ਮਾਨ ਨੂੰ ‘ਜੀ ਆਇਆਂ’ ਦੇ ਬੈਨਰਾਂ ਜ਼ਰੀਏ ਪ੍ਰਸੰਨ ਕਰਨ ਲਈ ਆਪ ਦੇ ਨੇਤਾ ਇਕ-ਦੂਜੇ ਨੂੰ ਪਿੱਛੇ ਛੱਡਣ ਦੇ ਚੱਕਰ ’ਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸਤਿਕਾਰ ਨੂੰ ਵੀ ਭੁੱਲ ਗਏ ਹਨ ਤੇ ਉਨ੍ਹਾਂ ਨੇ ਬੁੱਤ ਨੂੰ ਆਪਣੀਆਂ ਤਸਵੀਰਾਂ ਵਾਲੇ ਬੈਨਰਾਂ ਪਿੱਛੇ ਲੁਕੋ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਬੁੱਤ ਦੇ ਦੁਆਲੇ ਬਣੇ ਚੌਂਕ ਦੀਆਂ ਰੰਗਦਾਰ ਲਾਈਟਾਂ ਅਤੇ ਫੁਹਾਰੇ ਬੜੇ ਅਰਸੇ ਤੋਂ ਬੰਦ ਪਏ ਹਨ। ਉਨ੍ਹਾਂ ਨੂੰ ਚਲਾਉਣ, ਚੌਂਕ ਦੀ ਰੋਜ਼ਾਨਾ ਸਫ਼ਾਈ ਕਰਨ, ਗਰਿੱਲਾਂ ਨੂੰ ਰੰਗ ਰੋਗਨ ਕਰਨ ਜਾਂ ਫੁੱਲ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਵੱਲ ਨਾ ਨਗਰ ਕੌਂਸਲ ਦਾ ਕੋਈ ਧਿਆਨ ਹੈ ਅਤੇ ਨਾ ਹੀ ਪ੍ਰਸ਼ਾਸਨ ਦਾ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਸ਼ਹੀਦ ਦੇ ਬੁੱਤ ਨੂੰ ਢਕ ਰਹੇ ਇਨ੍ਹਾਂ ਬੈਨਰਾਂ ਨੂੰ ਨਾ ਹਟਵਾਇਆ ਗਿਆ ਤਾਂ ਇਹ ਕੰਮ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸ ਅਤੇ ਲਿਬਰੇਸ਼ਨ ਵਰਕਰ ਖ਼ੁਦ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗੁਰਸੇਵਕ ਸਿੰਘ ਮਾਨ, ਬਲਵਿੰਦਰ ਸਿੰਘ ਚਾਹਲ, ਹੈਪੀ ਘਰਾਂਗਣਾ, ਗੁਰਪ੍ਰੀਤ ਸਿੰਘ ਦੂਲੋਵਾਲ, ਮੰਗਾ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁਕਾਨਦਾਰਾਂ ਵਲੋਂ ਸੜਕ ’ਤੇ ਰੱਖੇ ਸਾਈਨ ਬੋਰਡ ਨਗਰ ਕੌਂਸਲ ਨੇ ਚੁੱਕੇ ਅਗਲੀ ਖ਼ਬਰ 4 ਕਿਲੋ 29 ਗਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।