08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਾਜ ਪੁਰਸਕਾਰ ਲੈ ਕੇ ਪਰਤੀ ਮੁੱਖ ਅਧਿਆਪਕਾ ਡਾ: ਗੁਰਪ੍ਰੀਤ ਕੌਰ ਦਾ ਸਨਮਾਨ

ਭੁੱਚੋ ਮੰਡੀ, 7 ਸਤੰਬਰ (ਬਿੱਕਰ ਸਿੰਘ ਸਿੱਧੂ)- ਪੀ. ਐਮ.

ਅਜੀਤ ਡੈਸਕ 08-09-2026
ਭੁੱਚੋ ਮੰਡੀ, 7 ਸਤੰਬਰ (ਬਿੱਕਰ ਸਿੰਘ ਸਿੱਧੂ)- ਪੀ. ਐਮ. ਸ੍ਰੀ ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਦੀ ਮੁੱਖ ਅਧਿਆਪਕਾ ਡਾ: ਗੁਰਪ੍ਰੀਤ ਕੌਰ ਦੇ ਰਾਜ ਪੱਧਰੀ ਅਧਿਆਪਕ ਪੁਰਸਕਾਰ ਪ੍ਰਾਪਤ ਕਰਕੇ ਸਕੂਲ ਪਰਤਣ ’ਤੇ ਉਨ੍ਹਾਂ ਦਾ ਸਕੂਲ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ । ਮੁੱਖ ਅਧਿਆਪਕਾ ਡਾ: ਗੁਰਪ੍ਰੀਤ ਕੌਰ ਦੇ ਸਕੂਲ ਪਹੁੰਚਣ ’ਤੇ ਕਮਲਪ੍ਰੀਤ ਕੌਰ ਦੀ ਅਗਵਾਈ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਫੁਲਕਾਰੀ ਪਹਿਨਾ ਕੇ ਅਤੇ ਢੋਲ-ਢਮੱਕੇ ਨਾਲ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਦੌਰਾਨ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੇ ਭੰਗੜਾ ਪਾ ਕੇ ਅਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਡਾ: ਗੁਰਪ੍ਰੀਤ ਕੌਰ ਨੂੰ ਰਾਜ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ। ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਨੇ ਕਿਹਾ ਕਿ ਡਾ: ਗੁਰਪ੍ਰੀਤ ਕੌਰ ਦੀ ਮਿਹਨਤ, ਸਮਰਪਣ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਸਦਕਾ ਹੀ ਸਕੂਲ ਨੂੰ ਇਹ ਮਾਣ ਹਾਸਿਲ ਹੋਇਆ ਹੈ । ਇਸ ਮੌਕੇ ਡਾ: ਗੁਰਪ੍ਰੀਤ ਕੌਰ ਨੇ ਸਮੂਹ ਸਕੂਲ ਪਰਿਵਾਰ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਸਿਹਤ ਕਾਰਡ ਸਿਰਫ਼ ਫਲੈਕਸਾਂ ਤੱਕ ਸੀਮਤ ? ਦੋਵੇਂ ਲੱਤਾਂ ਗੁਆ ਚੁੱਕੇ ਜਸਕਰਨ ਨੂੰ ਨਹੀਂ ਮਿਲੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।