08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਜ਼ਿਲ੍ਹਾ ਪੱਧਰ ’ਤੇ ਸਬ ਡਵੀਜ਼ਨ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਿਤ : ਡਿਪਟੀ ਕਮਿਸ਼ਨਰ

ਅਜੀਤ ਡੈਸਕ 03-07-2026

ਬਠਿੰਡਾ, 2 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜੇਕਰ ਹੜ੍ਹ ਵਰਗੇ ਹਾਲਾਤ ਬਣਦੇ ਹਨ ਤਾਂ ਉਸ ਸਥਿਤੀ ’ਚ ਜ਼ਿਲ੍ਹਾ ਪ੍ਰਸ਼ਾਸਨ ਨਿਪਟਣ ਲਈ ਤਿਆਰ ਹੈ। ਇਸ ਤਹਿਤ ਜ਼ਿਲ੍ਹਾ ਪੱਧਰ ਤੇ ਸਬ ਡਿਵੀਜ਼ਨ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਰਾਜ਼ੇਸ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੀਤੇ ਗਏ ਹੜ੍ਹ ਕੰਟਰੋਲ ਦਾ ਨੰਬਰ 0164-2862100 ਅਤੇ 0164-2862101 ਹੈ। ਇਸ ਹੜ੍ਹ ਕੰਟਰੋਲ ਰੂਮ ਲਈ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਨੂੰ ਲਗਾਇਆ ਗਿਆ ਹੈ। ਸਬ ਡਿਵੀਜ਼ਨ ਬਠਿੰਡਾ ਦੇ ਹੜ੍ਹ ਕੰਟਰੋਲ ਰੂਮ ਦਾ ਨੋਡਲ ਅਫ਼ਸਰ ਤਹਿਸੀਲਦਾਰ ਬਠਿੰਡਾ ਨੂੰ ਲਗਾਇਆ ਗਿਆ ਹੈ। ਸਬ ਡਿਵੀਜ਼ਨ ਰਾਮਪੁਰਾ ਫੂਲ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01651-248231 ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਰਾਮਪੁਰਾ ਫੂਲ ਹਨ। ਸਬ ਡਿਵੀਜ਼ਨ ਮੌੜ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01655-230193 ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਮੌੜ ਹਨ। ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01655-220252 ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਹਨ।

ਪਿਛਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਦਾ ਸੁਨਹਿਰੀ ਪਰਚਮ, ਰਾਜ ਪੱਧਰੀ ਸਪੈਕਟਰਾ ਖੇਡ ਮੁਕਾਬਲੇ ’ਚ ਜਿੱਤੇ ਸੋਨੇ ਦੇ ਤਗ਼ਮੇ ਅਗਲੀ ਖ਼ਬਰ ਡੱਬਵਾਲੀ ਨਗਰ ਪ੍ਰੀਸ਼ਦ ’ਚ ਵੱਡਾ ਉਲਟਫੇਰ, 9 ਕਲਰਕ ਬਾਬੂਆਂ ਸਮੇਤ 15 ਮੁਲਾਜ਼ਮ ਬਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।