11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅੱਗ ਲੱਗਣ ਨਾਲ ਕਣਕ ਦਾ 3 ਕਨਾਲ ਦਾ ਨਾੜ ਸੜ ਕੇ ਸੁਆਹ

ਅਜੀਤ ਡੈਸਕ 18-04-2026
ਮਹਿਮਾ ਸਰਜਾ, 17 ਅਪ੍ਰੈਲ (ਪ.ਪ.)-ਪਿੰਡ ਮਹਿਮਾ ਸਰਕਾਰੀ ਵਿਖੇ ਅੱਜ ਸ਼ਾਮ ਨੂੰ ਖੇਤਾਂ ਵਿਚ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗਣ ਕਾਰਨ 3 ਕਨਾਲ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ ਹੈ | ਇਸ ਸੰਬੰਧੀ ਪਿੰਡ ਦੇ ਵਿਅਕਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਚਾਨਕ ਹਰਮੇਲ ਸਿੰਘ ਦੇ ਖੇਤ ਵਿਚ ਕਣਕ ਦੇ ਨਾੜ ਦੀ ਬਣਾਈ ਤੂੜੀ ਵਾਲੇ ਖੇਤ ਦੀ ਰਹਿੰਦ ਖੂੰਦ ਨੂੰ ਦੇਖਦਿਆਂ ਹੀ ਦੇਖਦਿਆਂ ਅੱਗ ਲੱਗ ਗਈ | ਇਸ ਮੌਕੇ ਲੋਕਾਂ ਨੇ ਪਹੁੰਚ ਕੇ ਪਾਣੀ ਤੇ ਦਰੱਖਤਾਂ ਦੀਆਂ ਟਾਹਣੀਆਂ ਨਾਲ ਅਤੇ ਟਰੈਕਟਰ ਨਾਲ ਜ਼ਮੀਨ ਵਾਹ ਕੇ ਮਸਾਂ ਹੀ ਅੱਗ 'ਤੇ ਕਾਬੂ ਪਾਇਆ ਗਿਆ | ਜੇਕਰ ਅੱਗ 'ਤੇ ਕਾਬੂ ਪਾਉਣ ਵਿਚ ਕੁਝ ਦੇਰ ਹੋ ਜਾਂਦੀ ਤਾਂ ਅੱਗੇ ਥੋੜੀ ਦੂਰੀ 'ਤੇ ਕਈ ਏਕੜ ਕਣਕ ਦੀ ਫ਼ਸਲ ਵੀ ਸੜ ਕੇ ਸੁਆਹ ਹੋ ਜਾਣੀ ਸੀ | ਇਸ ਸੰਬੰਧੀ ਕਿਸਾਨ ਹਰਮੇਲ ਸਿੰਘ ਦੇ ਗੁਆਂਢੀ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪਰ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਹੈ | ਜਿਸ ਕਾਰਨ ਵੱਡਾ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ |
ਪਿਛਲੀ ਖ਼ਬਰ ਜੀਨੀਅਸ ਲਰਨਿੰਗ ਕਲਾਸਸ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ, ਪੁਸ਼ਪਿੰਦਰ ਕੌਰ ਨੇ 96 ਫ਼ੀਸਦੀ ਅੰਕ ਲੈ ਕੇ ਮਾਰੀ ਬਾਜ਼ੀ... ਅਗਲੀ ਖ਼ਬਰ ਡਾ. ਸਿੱਧੂ ਅੰਤਰਰਾਸ਼ਟਰੀ ਫੂਡ ਟੈਕਨਾਲੋਜੀ ਅਕੈਡਮੀ ਦੇ ਮੈਂਬਰ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।