11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਸਿੱਧੂ ਅੰਤਰਰਾਸ਼ਟਰੀ ਫੂਡ ਟੈਕਨਾਲੋਜੀ ਅਕੈਡਮੀ ਦੇ ਮੈਂਬਰ ਚੁਣੇ

ਅਜੀਤ ਡੈਸਕ 18-04-2026
ਨਥਾਣਾ, 17 ਅਪ੍ਰੈਲ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਦੇ ਜੰਮਪਲ ਅਤੇ ਅੰਤਰਰਾਸ਼ਟਰੀ ਖੇਤੀ-ਫੂਡ ਟੈਕਨਾਲੋਜੀ ਵਿਗਿਆਨੀ ਡਾ: ਜੀਵਨ ਸਿੰਘ ਸਿੱਧੂ ਨੂੰ ਅੰਤਰਰਾਸ਼ਟਰੀ ਯੂਨੀਅਨ ਆਫ਼ ਫੂਡ ਵਿਗਿਆਨ ਅਤੇ ਟੈਕਨਾਲੋਜੀ ਵਲੋਂ ਇੰਟਰਨੈਸ਼ਨਲ ਅਕੈਡਮੀ ਆਫ਼ ਫੂਡ ਸਾਇੰਸ ਐਂਡ ਟੈਕਨਾਲੋਜੀ ਦਾ ਮੈਂਬਰ ਚੁਣਿਆ ਗਿਆ ਹੈ¢ਇਸ ਰੁਤਬੇ ਲਈ ਚੁਣੇ ਜਾਣ ਉਪਰੰਤ ਡਾ: ਸਿੱਧੂ ਅਕਤੂਬਰ 2026 ਦÏਰਾਨ ਪਹਿਲੀ ਵਾਰ ਹਾਂਗ ਕਾਂਗ ਵਿਖੇ ਪ੍ਰੋਫੈਸਰ ਫੇਰੇਈਡੂਨ ਸ਼ਾਹੀਡੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਵਿਸ਼ਵ ਫੂਡ ਕਾਂਗਰਸ ਵਿੱਚ 14 ਦੇਸ਼ਾਂ ਦੀ ਚੁਣੇ ਗਏ ਮੈਂਬਰਾਂ ਦੇ ਰੂਬਰੂ ਹੋਣਗੇ¢ ਜ਼ਿਕਰਯੋਗ ਹੈ ਕਿ ਡਾ: ਜੀਵਨ ਸਿੰਘ ਸਿੱਧੂ ਨੇ ਜਿੱਥੇ ਖੇਤੀ ਅਤੇ ਫੂਡ ਟੈਕਨੌਲੋਜੀ ਦੇ ਖੇਤਰ ਵਿੱਚ ਕÏਮਾਂਤਰੀ ਪੱਧਰ 'ਤੇ ਆਪਣਾ ਨਾਮ ਬਣਾਇਆ ਹੈ ਉੱਥੇ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੀ ਮਾਤ-ਭੂਮੀ ਨਥਾਣਾ ਦੇ ਸਮਾਜਿਕ ਅਤੇ ਵਿੱਦਿਅਕ ਸਰੋਕਾਰਾਂ ਨਾਲ ਲਗਾਤਾਰ ਜੁੜੇ ਆ ਰਹੇ ਹਨ¢ ਉਹ ਨਗਰ ਨਥਾਣਾ ਦੇ ਸਰਕਾਰੀ ਸਕੂਲਾਂ ਵਿਚ ਪੜ• ਕੇ ਉਚੇਰੀ ਸਿੱਖਿਆ ਵਾਲੇ ਨਾਮੀ ਅਦਾਰਿਆਂ ਤੱਕ ਪਹੁੰਚੇ¢ ਉਨ•ਾਂ ਆਪਣੇ ਖੇਤ ਵਿੱਚ ਬੋਤੇ ਦਾ ਹਲ ਵਾਹੁਣ ਤੋਂ ਲੈ ਕੇ ਅਕਾਦਮਿਕ ਪੱਧਰ ਦੀਆਂ ਖੇਤੀ ਖੋਜਾਂ ਤੱਕ ਸਫਲਤਾ ਨਾਲ ਸਫ਼ਰ ਤੈਅ ਕੀਤਾ¢ ਉਨ•ਾਂ ਨਗਰ ਨਥਾਣਾ ਵਿਖੇ ਸਰਕਾਰੀ ਕੰਨਿ•ਆਂ ਪ੍ਰਾਇਮਰੀ ਸਕੂਲ ਲਈ ਦਿਲ ਖੋਲ• ਕੇ ਦਾਨ ਕੀਤਾ, ਉੱਥੇ ਉਹ ਹਰ ਸਾਲ ਨਥਾਣਾ ਦੇ ਸਰਕਾਰੀ ਸਕੂਲਾਂ ਵਿਚੋਂ ਵਿੱਦਿਅਕ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਮਾਤਾ, ਪਿਤਾ ਅਤੇ ਆਪਣੇ ਪ੍ਰੋਫੈਸਰਾਂ ਦੇ ਨਾਮ 'ਤੇ ਐਵਾਰਡ ਸਮੇਤ ਨਕਦ ਰਾਸ਼ੀ ਸਨਮਾਨਿਤ ਕਰਦੇ ਆ ਰਹੇ ਹਨ¢ ਨਗਰ ਨਥਾਣਾ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਆਗੂਆਂ ਨੇ ਡਾ: ਸਿੱਧੂ ਨੂੰ ਇਸ ਰੁਤਬੇ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ¢

ਪਿਛਲੀ ਖ਼ਬਰ ਅੱਗ ਲੱਗਣ ਨਾਲ ਕਣਕ ਦਾ 3 ਕਨਾਲ ਦਾ ਨਾੜ ਸੜ ਕੇ ਸੁਆਹ ਅਗਲੀ ਖ਼ਬਰ ਡੀ.ਏ.ਵੀ. ਕਾਲਜ, ਚੀਕਾ 'ਚ ਵਿੱਤੀ ਸਾਖਰਤਾ ਅਤੇ ਕਰੀਅਰ ਕਾਊਾਸਲਿੰਗ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।