22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਆਰ.ਟੀ.ਆਈ. ਦੀ ਸੂਚਨਾ ਨਾ ਦੇਣ ਦੇ ਮਾਮਲੇ 'ਚ ਤਿੰਨ ਵਿਭਾਗਾਂ ਦੇ ਪੀ.ਈ.ਓ. ਤਲਬ

ਅਜੀਤ ਡੈਸਕ 01-04-2026
ਬਠਿੰਡਾ, 31 ਮਾਰਚ (ਪੱਤਰ ਪ੍ਰੇਰਕ)-ਸੂਚਨਾ ਦਾ ਅਧਿਕਾਰ ਐਕਟ, 2005 ਤਹਿਤ ਜਾਣਕਾਰੀ ਨਾ ਦੇਣ ਦੇ ਮਾਮਲੇ ਵਿਚ ਬਠਿੰਡਾ ਦੇ ਤਿੰਨ ਸਰਕਾਰੀ ਵਿਭਾਗ ਕਰੀਬ ਤਿੰਨ ਸਾਲਾਂ ਵਿਚ ਵੀ ਆਰ.ਟੀ.ਆਈ. ਤਹਿਤ ਮੰਗੀ ਗਈ ਪੂਰੀ ਸੂਚਨਾ ਉਪਲਬਧ ਕਰਾਉਣ ਵਿਚ ਅਸਫਲ ਰਹੇ ਹਨ | ਇਸ ਮੌਕੇ ਬਠਿੰਡਾ ਦੇ ਰਹਿਣ ਵਾਲੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਵਲੋਂ 9 ਮਈ 2023 ਨੂੰ ਲੋਕ ਹਿੱਤ 'ਚ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਇੱਕ ਅਰਜ਼ੀ ਦਾਇਰ ਕਰਦੇ ਹੋਏ ਮਿੰਨੀ ਸਕੱਤਰੇਤ ਭਵਨ ਵਿਚ ਨਾਲਿਆਂ 'ਤੇ ਲੱਗੇ ਭਾਰੀ-ਭਰਕਮ ਲੋਹੇ ਦੇ ਜਾਲਾਂ ਦੇ ਸਾਲਾਂ ਤੋਂ ਗ਼ਾਇਬ/ਚੋਰੀ ਹੋਣ ਸੰਬੰਧੀ ਜਾਣਕਾਰੀ ਮੰਗੀ ਗਈ ਸੀ | ਡਿਪਟੀ ਕਮਿਸ਼ਨਰ ਦਫ਼ਤਰ ਦੇ ਲੋਕ ਸੂਚਨਾ ਅਧਿਕਾਰੀ ਨੇ 10 ਮਈ 2023 ਨੂੰ ਇਹ ਅਰਜ਼ੀ ਸੂਬਾਈ ਡਵੀਜ਼ਨ (ਬੀ.ਐਂਡ.ਆਰ.) ਨੂੰ ਤਬਦੀਲ ਕਰ ਦਿੱਤੀ | ਇਸ ਤੋਂ ਬਾਅਦ ਇਹ ਅਰਜ਼ੀ ਬਠਿੰਡਾ ਡਿਵੈਲਪਮੈਂਟ ਅਥਾਰਿਟੀ (ਬੀ.ਡੀ.ਏ.) ਨੂੰ ਭੇਜੀ ਗਈ, ਪਰ ਕਿਸੇ ਵੀ ਪੱਧਰ 'ਤੇ ਪੂਰੀ ਸੂਚਨਾ ਮੁਹੱਈਆ ਨਹੀਂ ਕਰਵਾਈ ਗਈ | ਸੂਚਨਾ ਨਾ ਮਿਲਣ 'ਤੇ ਬਿਨੈਕਾਰ ਨੇ 19 ਜੂਨ 2023 ਨੂੰ ਪਹਿਲੀ ਅਪੀਲ ਦਾਇਰ ਕੀਤੀ, ਪਰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ | ਗੋਇਲ ਨੇ ਦੱਸਿਆ ਕਿ 12 ਸਤੰਬਰ 2023 ਨੂੰ ਇਹ ਮਾਮਲਾ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਵਿਚ ਦੂਜੀ ਅਪੀਲ ਵਜੋਂ ਪਹੁੰਚਿਆ | ਕਰੀਬ 30 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਬੰਧਿਤ ਤਿੰਨਾਂ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀ ਪੂਰੀ ਸੂਚਨਾ ਦੇਣ ਵਿਚ ਨਾਕਾਮ ਰਹੇ | ਸਾਰੇ ਵਿਭਾਗ ਇੱਕ-ਦੂਜੇ 'ਤੇ ਜ਼ਿੰਮੇਵਾਰੀ ਸੁੱਟਦੇ ਰਹੇ | ਇਸ ਮਾਮਲੇ ਦੀ ਪਿਛਲੀ ਸੁਣਵਾਈ 10 ਦਸੰਬਰ 2025 ਨੂੰ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਦੀ ਅਦਾਲਤ ਵਿੱਚ ਹੋਈ | ਸੁਣਵਾਈ ਦੌਰਾਨ ਕਮਿਸ਼ਨਰ ਨੇ ਤਿੰਨਾਂ ਵਿਭਾਗਾਂ-ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ, ਸੂਬਾਈ ਡਿਵੀਜ਼ਨ (ਬੀ.ਐਂਡ.ਆਰ.) ਅਤੇ ਬਠਿੰਡਾ ਡਿਵੈਲਪਮੈਂਟ ਅਥਾਰਿਟੀ ਨੂੰ ਕੇਸ ਵਿਚ ਧਿਰ ਬਣਾਇਆ | ਹੁਣ ਮੁੱਖ ਸੂਚਨਾ ਕਮਿਸ਼ਨਰ ਨੇ ਤਿੰਨਾਂ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀਆਂ ਨੂੰ 1 ਅਪ੍ਰੈਲ 2026 ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਵਿਖੇ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ |
ਪਿਛਲੀ ਖ਼ਬਰ ਬਾਲਿਆਂਵਾਲੀ ਦੇ ਕਿਸਾਨਾਂ 'ਤੇ ਕੁਦਰਤ ਦਾ ਕਹਿਰ <br/> ਅਗਲੀ ਖ਼ਬਰ ਬਠਿੰਡਾ 'ਚ ਅੱਗ ਲੱਗਣ ਕਾਰਨ ਇਕ ਟੀ-ਸਟਾਲ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।