21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਐੱਚ.ਐੱਮ.ਈ.ਐੱਲ. ਨੇ 'ਫ਼ਾਇਰ ਐਂਡ ਸੇਫ਼ਟੀ ਕੰਪੇਨ 2026' ਰਾਹੀਂ ਕਰਮਚਾਰੀਆਂ ਅਤੇ ਕਮਿਊਨਿਟੀ ਵਿਚ ਸੁਰੱਖਿਆ ਸੰਸਕਾਰ ਨੂੰ ਕੀਤਾ ਮਜ਼ਬੂਤ

ਅਜੀਤ ਡੈਸਕ 01-04-2026
ਰਾਮਾਂ ਮੰਡੀ, 31 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)-ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ ਨੇ 55ਵੇਂ ਨੈਸ਼ਨਲ ਫ਼ਾਇਰ ਐਂਡ ਸੇਫ਼ਟੀ ਕੈਂਪੇਨ 2026 ਦੇ ਤਹਿਤ ਫ਼ਾਇਰ ਐਂਡ ਸੇਫ਼ਟੀ ਮਹੀਨਾਵਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣੇ ਕਰਮਚਾਰੀਆਂ, ਵਪਾਰਕ ਸਾਥੀਆਂ ਅਤੇ ਵਿਆਪਕ ਭਾਈਚਾਰੇ ਵਿਚ ਸਰਗਰਮ ਸੁਰੱਖਿਆ ਸੰਸਕਾਰ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ | ਇਸ ਮੁਹਿੰਮ ਦਾ ਰਸਮੀ ਆਗਾਜ਼ ਐਚਐਮਈਐਲ ਦੇ ਸੀ ਓ ਓ ਐਮ. ਬੀ. ਗੋਹਿਲ ਨੇ ਕੀਤਾ ਸੀ | ਇਹ ਮੁਹਿੰਮ ਕੇਵਲ ਨਿਯਮਤ ਸੁਰੱਖਿਆ ਸੰਦੇਸ਼ਾਂ ਤੱਕ ਸੀਮਿਤ ਨਹੀਂ, ਸਗੋਂ ਜਾਗਰੂਕਤਾ, ਸਰਗਰਮ ਭਾਗੀਦਾਰੀ, ਰਚਨਾਤਮਕਤਾ ਅਤੇ ਮੈਦਾਨੀ ਪੱਧਰ ਦੀ ਸਾਂਝ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਹੈ | ਵੱਖ-ਵੱਖ ਮੁਕਾਬਲਿਆਂ, ਡਿ੍ਲਾਂ ਅਤੇ ਆਊਟਰੀਚ ਗਤੀਵਿਧੀਆਂ ਰਾਹੀਂ ਐਚਐਮਈਐਲ ਆਪਣੇ ਕਰਮਚਾਰੀਆਂ ਅਤੇ ਬਿਜ਼ਨਸ ਪਾਰਟਨਰਾਂ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ ਅਤੇ ਰੋਜ਼ਾਨਾ ਕੰਮਕਾਜੀ ਸੰਸਕਾਰ ਦਾ ਅਟੁੱਟ ਹਿੱਸਾ ਹੈ | ਸਿੱਖਣ ਨੂੰ ਦਿਲਚਸਪ ਬਣਾਉਣ ਲਈ ਕਈ ਰਚਨਾਤਮਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਵਿਚ ਐਚਐਮਈਐਲ ਪਲੱਸ ਸੇਫਟੀ ਕਵਿਜ਼ ਰਾਹੀਂ ਅੱਗ ਸੁਰੱਖਿਆ ਪ੍ਰਕਿਰਿਆਵਾਂ, ਕਾਰਜਸਥਲ ਅਭਿਆਸਾਂ ਅਤੇ ਹਿਊਮਨ ਪਰਫਾਰਮੈਂਸ ਟੂਲਜ਼ ਨਾਲ ਸੰਬੰਧਿਤ ਜਾਣਕਾਰੀ ਨੂੰ ਤਾਜ਼ਾ ਕੀਤਾ ਗਿਆ | ਸੇਫਟੀ ਵੀਡੀਓ ਮੁਕਾਬਲੇ ਰਾਹੀਂ ਕਰਮਚਾਰੀਆਂ ਅਤੇ ਸਾਥੀਆਂ ਨੂੰ ਸੁਰੱਖਿਅਤ ਕਾਰਜ ਪ੍ਰਣਾਲੀਆਂ ਅਤੇ ਅਸਲ ਸੁਰੱਖਿਆ ਚੁਣੌਤੀਆਂ ਨੂੰ ਛੋਟੀਆਂ ਪ੍ਰਭਾਵਸ਼ਾਲੀ ਫਿਲਮਾਂ ਰਾਹੀਂ ਪੇਸ਼ ਕਰਕੇ ਜਾਗਰੂਕ ਕੀਤਾ ਗਿਆ | ਕਮਿਊਨਿਟੀ ਜਾਗਰੂਕਤਾ ਮੁਹਿੰਮ ਦੇ ਤਹਿਤ ਟਾਊਨਸ਼ਿਪ ਵਿਚ ਬੱਚਿਆਂ ਲਈ ਮੈਡੀਕਲ ਐਮਰਜੈਂਸੀ ਰਿਸਪਾਂਸ ਟਰੇਨਿੰਗ ਸੈਸ਼ਨ ਵੀ ਕੀਤਾ ਗਿਆ | ਲਾਈਵ ਡੈਮੋਨਸਟਰੇਸ਼ਨ ਅਤੇ ਪ੍ਰਯੋਗਾਤਮਕ ਉਦਾਹਰਣਾਂ ਰਾਹੀਂ ਬੱਚਿਆਂ ਨੇ ਸਿੱਖਿਆ ਕਿ ਐਮਰਜੈਂਸੀ ਸਥਿਤੀ ਵਿਚ ਕਿਵੇਂ ਸ਼ਾਂਤ ਰਹਿਣਾ ਹੈ, ਸਮੇਂ ਸਿਰ ਮਦਦ ਲੈਣੀ ਹੈ ਅਤੇ ਸੁਰੱਖਿਅਤ ਢੰਗ ਨਾਲ ਮੁੱਢਲੀ ਸਹਾਇਤਾ ਪ੍ਰਦਾਨ ਕਰਨੀ |
ਪਿਛਲੀ ਖ਼ਬਰ ਹੁਸ਼ਿਆਰਪੁਰ 'ਚ ਡਾ. ਅੰਬੇਡਕਰ ਦੀ ਮੂਰਤੀ ਤੋੜ ਕੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼-ਸਿੰਗਲਾ <br/... ਅਗਲੀ ਖ਼ਬਰ 'ਆਪ' ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਕੋਟਫੱਤਾ ਨੇ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।