21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

'ਆਪ' ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਕੋਟਫੱਤਾ ਨੇ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ

ਅਜੀਤ ਡੈਸਕ 01-04-2026
ਕੋਟਫੱਤਾ, 31 ਮਾਰਚ (ਰਣਜੀਤ ਸਿੰਘ ਬੁੱਟਰ)-ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਨਗਰ-ਕੌਂਸਲ ਕੋਟਫੱਤਾ ਦੇ ਵਾਰਡ ਨੰਬਰ 9 ਤੇ 11 ਦੇ ਪਤਵੰਤੇ ਵਿਅਕਤੀਆਂ ਤੇ ਮਾਤਾਵਾਂ ਨਾਲ ਮੀਟਿੰਗ ਕੀਤੀ ਗਈ | ਜਿਸ ਮੁੱਖ ਮਹਿਮਾਨ ਵਜੋਂ ਪੁੱਜੇ ਆਪ ਦੇ ਕਿਸਾਨ-ਵਿੰਗ ਦੇ ਸੂਬਾ-ਸਕੱਤਰ ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਬਠਿੰਡਾ ਨੇ ਪੰਜਾਬ ਦੇ ਲੋਕਾਂ ਦੇ ਵਿਕਾਸ ਤੇ ਭਲਾਈ ਲਈ ਕੀਤੇ ਅਹਿਮ ਕੰਮਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ ਜਿੰਨੀਆਂ ਸਰਕਾਰਾਂ ਨੇ ਪੰਜਾਬ ਵਿਚ ਰਾਜ ਕੀਤਾ ਸਭ ਨੇ ਚਾਰ ਸਾਲ ਕੋਈ ਵਿਕਾਸ ਕੰਮ ਨਹੀਂ ਕੀਤੇ ਸਿਰਫ਼ ਅਖ਼ੀਰਲੇ ਸਾਲ ਵੋਟਰਾਂ ਨੂੰ ਭਰਮਾਉਣ ਲਈ ਲੋਕ ਦਿਖਾਵੇ ਕੀਤੇ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਪਹਿਲੇ ਹੀ ਸਾਲ ਤੋਂ ਵਿਕਾਸ ਕੰਮ ਸ਼ੁਰੂ ਕਰਕੇ ਚਾਰ ਸਾਲ ਵਿਚ ਪੰਜਾਬ ਦੇ ਵੋਟਰਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ ਚਾਹੇ, ਉਹ ਕਿਸਾਨਾਂ ਨੂੰ ਖੇਤਾਂ ਦੀਆਂ ਮੋਟਰਾਂ ਲਈ ਦਿਨ ਦੇ ਸਮੇਂ ਨਿਰਵਿਘਨ ਬਿਜਲੀ ਦੇਣਾ, ਨਹਿਰਾਂ ਰਜਵਾਹੇ ਖਾਲ ਪੱਕੇ ਕਰਕੇ ਨਹਿਰੀ ਪਾਣੀ ਦੀ ਖਪਤ ਵਿਚ ਵਾਧਾ ਕਰਨਾ, ਸਿਹਤ ਸੰਭਾਲ ਲਈ ਮੁਹੱਲਾ ਕਲੀਨਿਕ ਤੇ ਦਸ ਲੱਖ ਦੇ ਕਾਰਡ ਬਣਾਉਣੇ, ਸਕੂਲਾਂ ਵਿਚ ਆਧੁਨਿਕ ਕਲਾਸ ਰੂਮ ਤੇ ਲਾਇਬ੍ਰੇਰੀਆਂ, ਬਿਨ੍ਹਾਂ ਕੋਈ ਰਿਸ਼ਵਤ ਜਾਂ ਸਿਫ਼ਾਰਿਸ਼ ਦੇ 65000 ਹਜ਼ਾਰ ਸਰਕਾਰੀ ਨੌਕਰੀਆਂ ਦੇਣੀਆਂ, ਸਰਕਾਰੀ ਦਫ਼ਤਰਾਂ ਵਿਚ ਭਿ੍ਸ਼ਟਾਚਾਰ ਨੂੰ ਨਕੇਲ ਪਾਉਣਾ, ਸੜਕ ਸੁਰੱਖਿਆ ਫੋਰਸ ਬਣਾਕੇ ਐਕਸੀਡੈਂਟਾਂ ਵਿਚ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣਾ, 9000 ਪਿੰਡਾਂ ਵਿਚ ਆਧੁਨਿਕ ਖੇਡ ਗਰਾਉਂਡ ਬਣਾਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਜਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੋਵੇ ਆਦਿ ਸਾਰੇ ਕੰਮ ਸਮੇਂ ਸਿਰ ਕਰਕੇ ਲੋਕਾਂ ਦੀ ਵਾਹ-ਵਾਹ ਖੱਟੀ ਹੈ ਤੇ 2027 ਵਿਚ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕੀਤਾ ਹੈ | ਇਸ ਮੌਕੇ ਨਗਰ-ਕੌਂਸਲ ਦੇ ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਆਪ ਮਹਿਲਾ-ਵਿੰਗ ਦੀ ਬਲਾਕ-ਪ੍ਰਧਾਨ ਸਿਮਰਜੀਤ ਕੌਰ ਤੇ ਆਪ ਯੂਥ-ਵਿੰਗ ਦੇ ਬਲਾਕ-ਪ੍ਰਧਾਨ ਬਰਿੰਦਰ ਕੁਮਾਰ ਬੱਬੂ ਤੇ ਆਪ ਐਸ. ਸੀ. ਵਿੰਗ ਦੇ ਆਗੂ ਬਲਕਰਨ ਸਿੰਘ ਗਹਿਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐੱਚ.ਐੱਮ.ਈ.ਐੱਲ. ਨੇ 'ਫ਼ਾਇਰ ਐਂਡ ਸੇਫ਼ਟੀ ਕੰਪੇਨ 2026' ਰਾਹੀਂ ਕਰਮਚਾਰੀਆਂ ਅਤੇ ਕਮਿਊਨਿਟੀ ਵਿਚ ਸੁਰੱਖਿਆ ਸੰਸਕਾਰ ਨੂ... ਅਗਲੀ ਖ਼ਬਰ ਖੁਸ਼ਬਾਜ਼ ਸਿੰਘ ਜਟਾਣਾ ਨੇ ਰਣਜੀਤ ਕੌਰ ਦੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।