ਬਰੇਟਾ, 26 ਮਾਰਚ (ਪ.ਪ.)-ਅਜਨਾਲਾ ਵਿਖੇ 11 ਤੋਂ 13 ਅਪ੍ਰੈਲ ਤੱਕ ਕਰਵਾਈ ਜਾ ਰਹੀ 73ਵੀਂ ਸੀਨੀਅਰ ਸਟੇਟ ਕਬੱਡੀ ਚੈਂਪੀਅਨਸ਼ਿਪ ਨੈਸ਼ਨਲ ਸਟਾਈਲ ਸੀਨੀਅਰ (ਲੜਕੇ) 'ਚ ਭਾਗ ਲੈਣ ਲਈ ਜ਼ਿਲੇ੍ਹ ਦੀ ਟੀਮ ਦੇ ਟਰਾਇਲ 27 ਮਾਰਚ ਨੂੰ ਖੇਡ ਸਟੇਡੀਅਮ ਘਰਾਂਗਣਾ ਵਿਖੇ ਸ਼ਾਮ 3 ਵਜੇ ਲਏ ਜਾ ਰਹੇ ਹਨ | ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਕੱਤਰ ਕੁਲਦੀਪ ਸਿੰਘ ਚਹਿਲਾਂਵਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਧਰਮਪੁਰਾ ਨੇ ਦੱਸਿਆ ਕਿ ਟਰਾਇਲ 'ਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਭਾਰ 85 ਕਿੱਲੋ ਹੋਣਾ ਚਾਹੀਦਾ ਹੈ |