22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਹਿਮਾ ਸਰਜਾ ਖੇਤਰ ਵਿਚ ਚੋਰਾਂ ਦੇ ਹੌਂਸਲੇ ਬੁਲੰਦ, ਪੌਣੀ ਦਰਜਨ ਚੋਰੀਆਂ ਨੂੰ ਦਿੱਤਾ ਅੰਜਾਮ

ਅਜੀਤ ਡੈਸਕ 27-03-2026

ਮਹਿਮਾ ਸਰਜਾ, 26 ਮਾਰਚ (ਬਲਦੇਵ ਸੰਧੂ)-ਥਾਣਾ ਨੇਹੀਂਆਂ ਵਾਲਾ ਦੇ ਅਧੀਨ ਪੈਂਦੇ ਪਿੰਡ ਮਹਿਮਾ ਸਵਾਈ ਵਿਖੇ ਅੱਧੀ ਰਾਤ ਨੂੰ ਤਿੰਨ ਕਰਿਆਨਾ ਦੁਕਾਨਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ | ਜਿੱਥੇ ਚੋਰਾਂ ਵਲੋਂ ਕੰਧਾਂ ਟੱਪ ਕੇ ਦੁਕਾਨਾਂ ਦੇ ਗੱਲਿਆਂ 'ਚੋਂ ਕਰੀਬ 17000 ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਇਸ ਤੋਂ ਪਹਿਲਾਂ ਚੋਰਾਂ ਨੇ ਲਖਵੀਰ ਸਿੰਘ ਦੀ ਸਪੇਅਰ ਪਾਰਟਸ ਦੁਕਾਨ ਤੋਂ ਅੱਧੀ ਰਾਤ ਨੂੰ ਕਰੀਬ 15000 ਰੁਪਏ ਕੀਮਤ ਦਾ ਸਮਾਨ ਲੈ ਗਏ ਸਨ | ਲਖਵੀਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਭਤੀਜੇ ਦੀ ਦੁਕਾਨ ਤੋਂ ਕੁਝ ਦਿਨ ਪਹਿਲਾਂ ਚੋਰਾਂ ਨੇ ਡੇਢ ਐਚ ਪੀ ਦੀਆਂ 2 ਮੋਟਰਾਂ, 15 ਕਿੱਲੋ ਤਾਂਬਾ ਸਕਰੈਬ ਚੋਰੀ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਦੁਕਾਨਾਂ ਤੋਂ ਥੋੜ੍ਹੀ ਦੂਰੀ 'ਤੇ ਦਵਿੰਦਰ ਸਿੰਘ ਦੇ ਵਾੜੇ ਵਿਚੋਂ ਢਾਈ ਲੱਖ ਰੁਪਏ ਦੀਆਂ ਦੋ ਮੱਝਾਂ ਚੋਰੀ ਹੋ ਗਈਆਂ ਹਨ | ਸੋਨੀ ਸੀਮੈਂਟ ਵਾਲੇ ਦੇ ਟਰੈਕਟਰ ਦਾ ਇਕ ਬੈਂਟਰਾਂ ਚੋਰਾਂ ਨੇ ਚੋਰੀ ਕਰ ਲਿਆ ਹੈ | ਦੁਕਾਨਦਾਰਾਂ ਦੇ ਸਮੂਹ ਨੇ ਕਿਹਾ ਕਿ ਚੋਰਾਂ ਦੇ ਹੌਂਸਲੇ ਇਨ੍ਹਾਂ ਵੱਧ ਚੁੱਕੇ ਹਨ ਕਿ ਦੋ ਹਫ਼ਤਿਆਂ ਵਿਚ ਮਹਿਮਾ ਸਰਜਾ ਤੇ ਮਹਿਮਾ ਸਵਾਈ ਵਿਖੇ ਪੌਣੀ ਦਰਜਨ ਦੇ ਕਰੀਬ ਚੋਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਪਰ ਪੁਲਿਸ ਇਸ ਗਿਰੋਹ ਦੀ ਪੈੜ ਨੱਪਣ ਵਿਚ ਕਾਮਯਾਬ ਨਹੀਂ ਹੋ ਸਕੀ | ਜਿਸ ਕਾਰਨ ਚੋਰਾਂ ਤੋਂ ਅੱਕ ਕੇ ਅੱਜ ਪਿੰਡ ਮਹਿਮਾ ਸਵਾਈ ਵਿਖੇ ਦੁਕਾਨਦਾਰ ਯੂਨੀਅਨ ਅਤੇ ਪਿੰਡ ਨਿਵਾਸੀਆਂ ਨੇ ਇਕੱਤਰ ਹੋ ਕੇ ਦੁਕਾਨਾਂ ਨੂੰ ਬੰਦ ਕਰਕੇ ਰੋਸ ਜਤਾਇਆ ਹੈ | ਉਨ੍ਹਾਂ ਕਿਹਾ ਕਿ ਚੋਰੀਆਂ ਨੂੰ ਜੇਕਰ ਠੱਲ੍ਹ ਨਾ ਪਈ ਉਹ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ | ਜਿਸ ਕਾਰਨ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ | ਪੀੜ੍ਹਤ ਦੁਕਾਨਦਾਰ ਸਤੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਸੁੱਤੇ ਪਏ ਸਨ ਤਾਂ ਉਨ੍ਹਾਂ ਦੀ ਦੁਕਾਨ ਤੋਂ ਕਰੀਬ 12000 ਰੁਪਏ ਦੀ ਨਗਦੀ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ, ਇਸ ਦੌਰਾਨ ਹੀ ਪੱਪੂ ਕਰਿਆਨਾ ਸਟੋਰ ਤੋਂ 4000 ਰੁਪਏ, ਲਾਭ ਸਿੰਘ ਸਟੋਰ ਤੋਂ 1000 ਰੁਪਏ ਦੀ ਨਗਦੀ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਜਿਸ ਦੀ ਸ਼ਿਕਾਇਤ ਸਤੀਸ਼ ਕੁਮਾਰ, ਪੱਪੂ ਸਿੰਘ ਅਤੇ ਲਾਭ ਸਿੰਘ ਵਲੋਂ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਦਰਜ ਕਰਵਾਈ ਗਈ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਪ੍ਰਧਾਨ ਕੁਲਬੀਰ ਸਿੰਘ ਸੰਧੂ, ਬਲਵੀਰ ਸਿੰਘ, ਕੁਲਦੀਪ ਸਿੰਘ ਬਰਾੜ, ਪਵਨ ਕੁਮਾਰ, ਸੁਖਵਿੰਦਰ ਸਿੰਘ ਸੋਨੀ, ਸੁੱਖੀ ਤੱਗੜ, ਲਖਵੀਰ ਸਿੰਘ, ਹਰਦੀਪ ਸਿੰਘ ਦੀਪੂ, ਹਰਜਿੰਦਰ ਸਿੰਘ ਗੋਰਾ ਹੇਅਰ, ਅਮਨਦੀਪ ਸਿੰਘ ਰੋਕੀ, ਗੁਰਚਰਨ ਸਿੰਘ ਸਾਬਕਾ ਪੰਚ, ਲਾਭ ਸਿੰਘ ਮੌਜੂਦ ਸਨ | ਉਧਰ ਸੂਚਨਾ ਪ੍ਰਾਪਤ ਹੁੰਦੇ ਥਾਣਾ ਨੇਹੀਂਆਂ ਵਾਲਾ ਦੇ ਐਸ ਐਚ ਓ ਦਿਲਬਾਗ ਸਿੰਘ ਬਰਾੜ ਪੁਲਿਸ ਟੀਮ ਲੈ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ | ਉਨ੍ਹਾਂ ਪੱਖ ਰੱਖਦਿਆਂ ਕਿਹਾ ਕਿ ਜਲਦ ਚੋਰਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਉਨ੍ਹਾਂ ਪਿੰਡ ਨਿਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਾਪਿਆਂ ਦੀ ਇਕਲੌਤੀ ਹੋਣਹਾਰ ਨੌਜਵਾਨ ਧੀ ਦੀ ਸੜਕ ਹਾਦਸੇ 'ਚ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।