ਕੋਟਫੱਤਾ, 26 ਮਾਰਚ (ਰਣਜੀਤ ਸਿੰਘ ਬੱੁਟਰ)-ਕੋਟਸ਼ਮੀਰ ਦੇ ਵਾਰਡ ਨੰਬਰ ਤਿੰਨ ਦੇ ਵਸਨੀਕ ਬੋਗਾ ਸਿੰਘ ਦੀ ਪੋਤਰੀ ਤੇ ਟਰੱਕ ਯੂਨੀਅਨ ਬਠਿੰਡਾ ਵਿਚ ਮੁਨਸ਼ੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਰਜਿੰਦਰ ਸਿੰਘ ਕਾਕਾ ਦੀ ਇਕਲੌਤੀ ਧੀ ਤੇ ਲੇਖਕ ਰਾਜਵਿੰਦਰ ਸ਼ਮੀਰ ਦੀ ਭਤੀਜੀ ਚਰਨਜੀਤ ਕੌਰ (21) ਦੀ ਬਠਿੰਡਾ ਵਿਖੇ ਹੋਏ ਸੜਕ ਹਾਦਸੇ ਵਿਚ ਮੌਤ ਹੋ ਗਈ¢ ਇਸ ਖ਼ਬਰ ਨਾਲ ਸਮੁੱਚੇ ਕੋਟਸ਼ਮੀਰ ਵਿਚ ਸੋਗ ਦੀ ਲਹਿਰ ਦੌੜ ਗਈ¢ ਚਰਨਜੀਤ ਕੌਰ ਮਾਪਿਆਂ ਦੀ ਬੜੀ ਹੀ ਹੋਣਹਾਰ ਧੀ ਸੀ ਜੋ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਪੜ੍ਹਾਈ ਖ਼ਤਮ ਕਰਕੇ ਹਰ ਰੋਜ਼ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਪਿੰਡ ਵਾਪਸ ਪਰਤਦੀ ਸੀ ਕਿ ਕੱਲ੍ਹ ਵਾਪਸ ਪਰਤਣ ਵੇਲੇ ਆਈ.ਟੀ.ਆਈ. ਚੌਕ ਹੇਠ ਉਸ ਦੀ ਐਕਟਿਵਾ ਦਾ ਇਕ ਟਰੱਕ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਚਰਨਜੀਤ ਕੌਰ ਦੀ ਮੌਕਾ ਏ ਵਾਰਦਾਤ 'ਤੇ ਹੀ ਮੌਤ ਹੋ ਗਈ¢ ਚਰਨਜੀਤ ਕੌਰ ਦਾ ਹਜ਼ਾਰਾਂ ਸੇਜਲ ਅੱਖਾਂ ਨਾਲ ਕੋਟਸ਼ਮੀਰ ਦੀ ਵਾਂਦਰ ਪੱਤੀ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ¢ ਇਸ ਮੌਕੇ ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਆਤਮਾ ਸਿੰਘ ਚਹਿਲ ਤੇ ਹੋਰ ਆਗੂ ਹਾਜ਼ਰ ਸਨ¢