06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲੇਖਕ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਹੋਈ ਲੋਕ ਅਰਪਣ ਅਜੋਕੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ-ਸਿੱਧੂ, ਮਹਿਮਾ, ਹਰਾਜ

ਫ਼ਿਰੋਜ਼ਪੁਰ, 5 ਅਗਸਤ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਵਿਖੇ ਉੱਘੇ ਸਾਹਿੱਤਕਾਰ ਹੀਰਾ ਸਿੰਘ ਤੂਤ ਦੀ 21ਵੀਂ ਵਾਰਤਕ ਪੁਸਤਕ ‘ਤੂਤ ਦੀ ਪੈੜ’ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਸਿੱਧੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ, ਡੀ.

ਅਜੀਤ ਡੈਸਕ 06-08-2026
ਫ਼ਿਰੋਜ਼ਪੁਰ, 5 ਅਗਸਤ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਵਿਖੇ ਉੱਘੇ ਸਾਹਿੱਤਕਾਰ ਹੀਰਾ ਸਿੰਘ ਤੂਤ ਦੀ 21ਵੀਂ ਵਾਰਤਕ ਪੁਸਤਕ ‘ਤੂਤ ਦੀ ਪੈੜ’ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਸਿੱਧੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ, ਡੀ.ਟੀ.ਐਫ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਸਰਬਜੀਤ ਸਿੰਘ ਭਾਵੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਮਹਿਮਾਨਾਂ ਨੇ ਹੀਰਾ ਸਿੰਘ ਤੂਤ ਨੂੰ ਨਵੀਂ ਪੁਸਤਕ ਦੇ ਪ੍ਰਕਾਸ਼ਨ ’ਤੇ ਵਧਾਈ ਦਿੱਤੀ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਗਾਮਾ ਸਿੱਧੂ, ਅਵਤਾਰ ਸਿੰਘ ਮਹਿਮਾ ਅਤੇ ਮਲਕੀਤ ਸਿੰਘ ਹਰਾਜ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੇ ਗਿਆਨ, ਸੋਚ ਅਤੇ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀਆਂ ਹਨ। ਮਲਕੀਤ ਸਿੰਘ ਹਰਾਜ ਅਤੇ ਸਰਬਜੀਤ ਸਿੰਘ ਭਾਵੜਾ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ‘ਤੂਤ ਦੀ ਪੈੜ’ ਵਿਚ ਸਮਾਜਿਕ ਹਕੀਕਤਾਂ, ਮਨੁੱਖੀ ਜੀਵਨ ਦੇ ਤਜਰਬਿਆਂ ਅਤੇ ਲੋਕ ਜੀਵਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਸੰਜੀਦਗੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਹੀਰਾ ਸਿੰਘ ਤੂਤ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਤਾਬਾਂ ਹੀ ਸਾਨੂੰ ਆਪਣੇ ਇਤਿਹਾਸ, ਸਭਿਆਚਾਰ, ਅਧਿਕਾਰਾਂ ਅਤੇ ਫ਼ਰਜ਼ਾਂ ਨਾਲ ਜੋੜਦੀਆਂ ਹਨ। ਇਸ ਮੌਕੇ ਜਸਪਾਲ ਸਿੰਘ ਜੋਸਨ, ਕਪਿਲ ਸੇਠੀ, ਸਵਰਨ ਸਿੰਘ ਜੋਸਨ, ਨਰਿੰਦਰ ਜੰਮੂ, ਅਮਿਤ ਸ਼ਰਮਾ, ਕਿਰਪਾਲ ਸਿੰਘ, ਸਿਮਰਨਜੀਤ ਸਿੰਘ, ਜੱਗਾ ਗੁਲਾਮੀ ਵਾਲਾ ਸਮੇਤ ਸਾਹਿੱਤ, ਪੱਤਰਕਾਰੀ, ਅਧਿਆਪਕ ਅਤੇ ਸਮਾਜਿਕ ਖੇਤਰ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਹਾਜ਼ਰ ਸ਼ਖ਼ਸੀਅਤਾਂ ਨੇ ਹੀਰਾ ਸਿੰਘ ਤੂਤ ਨੂੰ ਉਨ੍ਹਾਂ ਦੀ 21ਵੀਂ ਪੁਸਤਕ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਸਾਹਿੱਤ ਸੇਵਾ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਕਰਮਚਾਰੀਆਂ ਦੇ ਬਕਾਇਆ ਮਹਿੰਗਾਈ ਭੱਤੇ ਸੰਬੰਧੀ ਦਿੱਤਾ ਫ਼ੈਸਲਾ ਇਤਿਹਾਸਕ- ਸੁਰਿੰਦਰ ਬੱਬੂ ਅਗਲੀ ਖ਼ਬਰ ਨਿਊ ਸੋਡੀ ਟੈਂਟ ਹਾਊਸ ਵਲੋਂ 21 ਲੋੜਵੰਦ ਲੜਕੀਆਂ ਦੇ ਕੰਨਿਆਦਾਨ ਸਮਾਗਮਾਂ ਦੀ ਸ਼ੁਰੂਆਤ, 51 ਪ੍ਰਕਾਰ ਦੇ ਲੰਗਰ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।