ਦੀਵਾਲੀ ਮੌਕੇ ਸ਼ਹਿਰ ਦੀ ਸੁੱਖ-ਸ਼ਾਂਤੀ ਲਈ ਬਾਰ ਰੂਮ ਵਿਚ ਕਰਵਾਇਆ ਬਾਲਾ ਜੀ ਦਾ ਕੀਰਤਨ
ਅਬੋਹਰ, 5 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਸੰਯੁਕਤ ਸਕੱਤਰ ਨੇਹਾ ਸ਼੍ਰੀ, ਖ਼ਜ਼ਾਨਚੀ ਰਿਧਮ ਵਧਵਾ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਲਈ ਦੀਵਾਲੀ ਦੇ ਤਿਉਹਾਰ ਦੀ ਖ਼ੁਸ਼ੀ ਵਿਚ ਬਾਰ ਰੂਮ ਵਿਚ ਬਾਲਾ ਜੀ ਦਾ ਕੀਰਤਨ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸਬ ਡਿਵੀਜ਼ਨ ਦੇ ਸੀਨੀਅਰ ਜੱਜ ਭੁਪਿੰਦਰ ਮਿੱਤਲ, ਜੱਜ ਚੇਤਨ ਸ਼ਰਮਾ, ਜੱਜ ਨਿਤਿਨ ਗਰਗ ਅਤੇ ਜੱਜ ਸੁਖਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਜਦ ਕਿ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
ਅਬੋਹਰ, 5 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਸੰਯੁਕਤ ਸਕੱਤਰ ਨੇਹਾ ਸ਼੍ਰੀ, ਖ਼ਜ਼ਾਨਚੀ ਰਿਧਮ ਵਧਵਾ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਲਈ ਦੀਵਾਲੀ ਦੇ ਤਿਉਹਾਰ ਦੀ ਖ਼ੁਸ਼ੀ ਵਿਚ ਬਾਰ ਰੂਮ ਵਿਚ ਬਾਲਾ ਜੀ ਦਾ ਕੀਰਤਨ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸਬ ਡਿਵੀਜ਼ਨ ਦੇ ਸੀਨੀਅਰ ਜੱਜ ਭੁਪਿੰਦਰ ਮਿੱਤਲ, ਜੱਜ ਚੇਤਨ ਸ਼ਰਮਾ, ਜੱਜ ਨਿਤਿਨ ਗਰਗ ਅਤੇ ਜੱਜ ਸੁਖਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਜਦ ਕਿ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਬਾਲਾ ਜੀ ਦੇ ਭਜਨ ਸੁਣੇ ਅਤੇ ਦੀਪਮਾਲਾ ਕਰਕੇ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕ ਐਡਵੋਕੇਟ ਮੁਕੇਸ਼ ਲੱਕੀ, ਵਿਨੋਦ ਮਹਿਤਾ, ਸੰਦੀਪ ਬਜਾਜ, ਹਰਪ੍ਰੀਤ ਸਿੰਘ, ਅਮਿੱਤ ਅਸੀਜਾ ਬਾਵਾ, ਗੁਰਜਿੰਦਰ ਸਿੰਘ ਕਾਲੜਾ, ਕਿਰਨ ਸ਼ਰਮਾ, ਸਿਕੰਦਰ ਕਪੂਰ, ਜੈਸਮੀਨ ਬਿਸ਼ਨੋਈ, ਸੁਖਬੀਰ ਕੌਰ, ਸਰਿਤਾ ਮਲੇਠੀਆ, ਨਿਧੀ ਬੇਰੀ, ਵਿਜੇ ਕੁਮਾਰ ਜੱਗਾ, ਦੇਸਰਾਜ ਕੰਬੋਜ, ਰਾਜ ਕੁਮਾਰ ਕੋਂਡਲ, ਅਰੁਣ ਮੁੰਜਾਲ, ਅਮਨਦੀਪ ਸਿੰਘ ਰੱਖੜਾ, ਦੀਪਕ ਖੁਰਾਨਾ, ਸੁਨੀਲ ਕੜਵਾਸਰਾ ਆਦਿ ਸਣੇ ਭਾਰੀ ਗਿਣਤੀ ਵਿਚ ਵਕੀਲ ਹਾਜ਼ਰ ਸਨ। ਸਮਾਪਤੀ ’ਤੇ ਕੀਰਤਨ ਪ੍ਰਬੰਧਕਾਂ ਵਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।