19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜਦੋਂ ਫ਼ਿਰੋਜ਼ਪੁਰ ਦੀ ਮਾਲ ਰੋਡ 'ਤੇ ਗੱਡੀਆਂ 'ਚ ਗੱਡੀਆਂ ਵੱਜੀਆਂ

ਫ਼ਿਰੋਜ਼ਪੁਰ ਦੀ ਮਾਲ ਰੋਡ 'ਤੇ ਹੋਏ ਹਾਦਸੇ ਦੌਰਾਨ ਕਾਰ ਵਿਚ ਵੱਜੀ ਕਾਰ ਅਤੇ ਬੱਸ ਦੇ ਬੰਪਰ ਵਿਚ ਫਸਿਆ ਕੀਆ ਕਾਰ ਦਾ ਬੰਪਰ | ਅਜੀਤ ਤਸਵੀਰ <br/> 10-05-2026
ਫ਼ਿਰੋਜ਼ਪੁਰ, 9 ਮਈ(ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੀ ਮਾਲ ਰੋਡ 'ਤੇ ਦੁਪਹਿਰ ਸਮੇਂ ਇਕ ਤੇਜ਼ ਰਫ਼ਤਾਰ ਬੱਸ ਵਲੋਂ ਦੋ ਕਾਰਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਾਦਸੇ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਹਾਂ ਕਾਰਾਂ ਨੂੰ ਭਾਰੀ ਨੁਕਸਾਨ ਪੁੱਜਿਆ | ਪ੍ਰਾਪਤ ਜਾਣਕਾਰੀ ਅਨੁਸਾਰ ਦੋ ਕਾਰਾਂ, ਜਿਨ੍ਹਾਂ ਵਿਚ ਇਕ ਨਵੀਂ ਕੀਆ ਕਾਰ ਵੀ ਸ਼ਾਮਲ ਸੀ, ਸ਼ਹਿਰ ਵਾਲੀ ਸਾਈਡ ਤੋਂ ਛਾਉਣੀ ਵੱਲ ਜਾ ਰਹੀਆਂ ਸਨ | ਜਦੋਂ ਉਹ ਸ਼ਹੀਦ ਭਗਤ ਸਿੰਘ ਸਟੇਡੀਅਮ ਨੇੜੇ ਸਤਲੁਜ ਪੈੱ੍ਰਸ ਕਲੱਬ ਦੇ ਸਾਹਮਣੇ ਪਹੁੰਚੀਆਂ ਤਾਂ ਪਿੱਛੋਂ ਆ ਰਹੀ ਚੰਡੀਗੜ੍ਹ ਟਰਾਂਸਪੋਰਟ ਦੀ ਤੇਜ਼ ਰਫ਼ਤਾਰ ਬੱਸ ਨੇ ਪਹਿਲਾਂ ਕੀਆ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਵਿਚ ਬੈਠੇ ਵਿਅਕਤੀਆਂ ਦੀ ਪਗਾਂ ਤੱਕ ਲੱਥ ਗਈਆਂ ਅਤੇ ਬੱਸ ਕੀਆ ਕਾਰ ਨੂੰ ਧੱਕਦੀ ਹੋਈ ਅੱਗੇ ਚੱਲ ਰਹੀ ਦੂਜੀ ਕਾਰ ਨਾਲ ਜਾ ਟਕਰਾਈ | ਪ੍ਰਤੱਖ ਦਰਸ਼ੀਆਂ ਦੇ ਮੁਤਾਬਿਕ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਨਵੀਂ ਕੀਆ ਕਾਰ ਦਾ ਪਿਛਲਾ ਬੰਪਰ ਬੱਸ ਵਿਚ ਫਸ ਗਿਆ | ਹਾਦਸੇ ਕਾਰਨ ਕੁੱਝ ਸਮੇਂ ਲਈ ਮਾਲ ਰੋਡ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਰਹੀ | ਮੌਕੇ 'ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਅਤੇ ਟਰੈਫ਼ਿਕ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ | ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸ਼ਹਿਰੀ ਖੇਤਰ ਵਿਚ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਹੈ, ਪਰ ਇਸ ਦੇ ਬਾਵਜੂਦ ਬੱਸਾਂ, ਟਰੱਕਾਂ ਅਤੇ ਟਰਾਲੀਆਂ ਦੀ ਆਵਾਜਾਈ ਬੇਰੋਕ-ਟੋਕ ਜਾਰੀ ਹੈ | ਲੋਕਾਂ ਨੇ ਦੋਸ਼ ਲਾਇਆ ਕਿ ਟਰੈਫ਼ਿਕ ਪੁਲਿਸ ਵੀ ਇਸ ਮਾਮਲੇ ਵਿਚ ਅੱਖਾਂ ਮੀਟ ਕੇ ਬੈਠੀ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ | ਥਾਣਾ ਸਦਰ ਪੁਲਿਸ ਵਲੋਂ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਦੀ ਮੀਟਿੰਗ 'ਚ ਅਹਿਮ ਮਸਲਿਆਂ 'ਤੇ ਵਿਚਾਰਾਂ ਅਗਲੀ ਖ਼ਬਰ ਭਾਕਿਯੂ ਲੱਖੋਵਾਲ ਦੀ ਮੀਟਿੰਗ 'ਚ ਅਹਿਮ ਮਸਲਿਆਂ 'ਤੇ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।