19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬੇਕਾਬੂ ਮੋਟਰਸਾਈਕਲ ਦਰੱਖਤ ਨਾਲ ਟਕਰਾਇਆ, ਨੌਜਵਾਨ ਦੀ ਮੌਤ

ਸੰਘੋਲ, (ਸੰਗਰੂਰ), 19 ਅਗਸਤ (ਪਰਮਵੀਰ ਸਿੰਘ ਧਨੋਆ) - ਪਿੰਡ ਬੁਰਜ ਨੇੜੇ ਲਿੰਕ ਸੜਕ 'ਤੇ ਸੜਕ ਹਾਦਸੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਪਿੰਡ ਵਾਲਿਆਂ ਝੋਨੇ ਦੇ ਖੇਤ ’ਚ ਮੂਧੇ ਮੂੰਹ ਡਿੱਗੇ ਪਏ ਨੌਜਵਾਨ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।

ਅਜੀਤ ਡੈਸਕ 19-08-2026

ਸੰਘੋਲ, (ਫਤਹਿਗੜ੍ਹ ਸਾਹਿਬ), 19 ਅਗਸਤ (ਪਰਮਵੀਰ ਸਿੰਘ ਧਨੋਆ) - ਪਿੰਡ ਬੁਰਜ ਨੇੜੇ ਲਿੰਕ ਸੜਕ 'ਤੇ ਸੜਕ ਹਾਦਸੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਪਿੰਡ ਵਾਲਿਆਂ ਝੋਨੇ ਦੇ ਖੇਤ ’ਚ ਮੂਧੇ ਮੂੰਹ ਡਿੱਗੇ ਪਏ ਨੌਜਵਾਨ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਸੰਬੰਧਿਤ ਥਾਣਾ ਪੁਲਿਸ ਖੇੜੀ ਨੌਧ ਸਿੰਘ ਨੇ ਮਾਮਲੇ 'ਚ ਕੀਤੀ ਸ਼ੁਰੂਆਤੀ ਪੜਤਾਲ ਬਾਰੇ ਦੱਸਿਆ ਕਿ ਨੌਜਵਾਨ ਦੇਰ ਰਾਤ ਘਰ ਤੋਂ ਆਪਣੇ ਕੰਮ ’ਤੇ ਚੰਡੀਗੜ੍ਹ ਯੂਨੀਵਰਸਿਟੀ ਲਈ ਨਿਕਲਿਆ ਸੀ ਕਿ ਰਾਹ 'ਚ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਨੌਜਵਾਨ ਸਵੇਰੇ ਮ੍ਰਿਤਕ ਹਾਲਾਤ 'ਚ ਪਾਇਆ ਗਿਆ। ਪੁਲਿਸ ਅਨੁਸਾਰ ਨੌਜਵਾਨ ਕੋਲੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿਨਸ਼ੇ ਦੀ ਹਾਲਤ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਨਿਵਾਸੀ ਪਿੰਡ ਮੁੱਲਾਂਪੁਰ ਥਾਣਾ ਬੱਸੀ ਪਠਾਣਾਂ ਵਜੋਂ ਹੋਈ ਹੈ। ਪੁਲਿਸ ਵਲੋਂ ਮ੍ਰਿਤਕ ਦੇਹ ਪੋਸਟਮਾਰਟਮ ਦੀ ਕਾਰਵਾਈ ਲਈ ਭੇਜੀ ਗਈ ਹੈ, ਜਿਸ ਮਗਰੋਂ ਮੌਤ ਦੇ ਕਾਰਨਾਂ ਦਾ ਸਪੱਸ਼ਟ ਖੁਲਾਸਾ ਹੋਵੇਗਾ। ਖੇੜੀ ਨੌਧ ਸਿੰਘ ਪੁਲਿਸ ਵਲੋਂ ਮਾਮਲੇ 'ਚ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਲਈ ਕਿਸਾਨ ਆਗੂਆਂ ਦੀ ਪੰਜ ਮੈਂਬਰੀ ਕਮੇਟੀ ਦਾ ਵਫ਼ਦ ਹੋਇਆ ਰਵਾਨਾ ਅਗਲੀ ਖ਼ਬਰ ਵਿਰੋਧੀ ਧਿਰ ਦੇ ਦੋ ਉਮੀਦਵਾਰ ਚੁੱਕੇ ਜਾਣ ਕਾਰਨ ਕੋਆਪਰੇਟਿਵ ਸੁਸਾਇਟੀ ਦੀ ਚੋਣ ਬਣੀ ਤਣਾਅ-ਪੂਰਨ