19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਕਿਯੂ ਲੱਖੋਵਾਲ ਦੀ ਮੀਟਿੰਗ 'ਚ ਅਹਿਮ ਮਸਲਿਆਂ 'ਤੇ ਵਿਚਾਰਾਂ

ਅਜੀਤ ਡੈਸਕ 10-05-2026
ਖੋਸਾ ਦਲ ਸਿੰਘ, 9 ਮਈ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਬਿਜਲੀ ਦੀ ਕਿੱਲਤ ਅਤੇ ਟਰਾਂਸਫ਼ਾਰਮਰਾਂ ਦੀ ਸਮੱਸਿਆ ਬਾਰੇ ਆਗੂਆਂ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਵਿਚ ਭਾਰੀ ਕਮੀ ਆ ਰਹੀ ਹੈ | ਪਾਵਰ ਕਾਮ ਵਲੋਂ ਨਵੇਂ ਟਰਾਂਸਫ਼ਾਰਮਰ ਦੇਣ ਵਿਚ ਦੇਰੀ ਕੀਤੀ ਜਾ ਰਹੀ ਹੈ | ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ | ਮੀਟਿੰਗ ਵਿਚ ਮੋਟਰ ਕੁਨੈਕਸ਼ਨ ਲਈ 15,000/- ਰੁਪਏ ਤੱਕ ਦੀ ਵਾਧੂ ਵਸੂਲੀ ਦਾ ਮਸਲਾ ਬਹੁਤ ਗਰਮਜੋਸ਼ੀ ਨਾਲ ਚੁੱਕਿਆ ਗਿਆ | ਇਸੇ ਤਰ੍ਹਾਂ 25 ਕੇ.ਵੀ. ਦੇ ਲੋਡ ਲਈ 100 ਫੁੱਟ ਤੱਕ ਦੀ ਕੇਬਲ ਦਾ ਖਰਚਾ ਵੀ ਕਿਸਾਨਾਂ 'ਤੇ ਪਾਇਆ ਜਾ ਰਿਹਾ ਹੈ, ਜੋ ਕਿ ਲਗਭਗ 60,000/- ਰੁਪਏ ਬਣਦਾ ਹੈ | ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਵਰ ਕਾਮ ਅਤੇ ਪ੍ਰਸ਼ਾਸਨ ਨੇ ਇਨ੍ਹਾਂ ਮੰਗਾਂ ਵਲ ਜਲਦੀ ਧਿਆਨ ਨਾ ਦਿੱਤਾ, ਤਾਂ ਯੂਨੀਅਨ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਆਉਣ ਵਾਲੇ ਦਿਨਾਂ ਵਿਚ ਐਕਸੀਅਨ ਦਫ਼ਤਰ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ | ਇਸ ਮੌਕੇ ਇਸ ਮੀਟਿੰਗ ਵਿਚ ਕਿਰਨਪਾਲ ਸਿੰਘ ਸੋਢੀ, ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ, ਸੁਖਮੰਦਰ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਮਰਖਾਈ, ਚਮਕੌਰ ਸਿੰਘ ਖੋਸਾ, ਜਸਕਰਨ ਸਿੰਘ, ਸਵਰਨ ਸਿੰਘ, ਦਲਜੀਤ ਸਿੰਘ, ਅਨੰਦ ਸਿੰਘ, ਨਸੀਬ ਸਿੰਘ ਜ਼ੀਰਾ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਮੱਖੂ, ਕਰਮਜੀਤ ਸਿੰਘ ਚੋਹਲਾ, ਸੁਰਜੀਤ ਸਿੰਘ ਚੋਹਲਾ ਆਦਿ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਕੈਨੇਡਾ ਵਿਚ ਗੋਲੀਆਂ ਦਾ ਸ਼ਿਕਾਰ ਹੋਏ ਪਿੰਡ ਮਲਸੀਆਂ ਕਲਾਂ ਦੇ ਨੌਜਵਾਨ ਦੀ ਮਿ੍ਤਕ ਦੇਹ ਪਿੰਡ ਪਹੁੰਚੀ ਅਗਲੀ ਖ਼ਬਰ ਜਦੋਂ ਫ਼ਿਰੋਜ਼ਪੁਰ ਦੀ ਮਾਲ ਰੋਡ 'ਤੇ ਗੱਡੀਆਂ 'ਚ ਗੱਡੀਆਂ ਵੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।