19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ ਮੈਂ ਵੀ ਸਵਦੇਸ਼ੀ ਸਮਰਥਕ ਹਾਂ’ ਮੁਹਿੰਮ ਨੂੰ ਜ਼ਿਲ੍ਹਾ ਫ਼ਾਜ਼ਿਲਕਾ ’ਚ ਸੁਸ਼ੀਲ ਸਿਆਗ ਦੇ ਰਹੇ ਹਨ ਨਵੀਂ ਦਿਸ਼ਾ

ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਸਵਦੇਸ਼ੀ ਜਾਗਰਨ ਮੰਚ ਵਲੋਂ 20 ਅਗਸਤ ਤੱਕ ਚਲਾਈ ਜਾ ਰਹੀ ਦੇਸ਼ ਵਿਆਪੀ ਮੁਹਿੰਮ ‘ਮੈਂ ਵੀ ਸਵਦੇਸ਼ੀ ਸਮਰਥਕ ਹਾਂ’ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ’ਚ ਮੰਚ ਦੇ ਸੰਯੋਜਕ ਸੁਸ਼ੀਲ ਸਿਆਗ ਢੀਂਗਾਂਵਾਲੀ ਵਲੋਂ ਪ੍ਰਚਾਰ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਦੇਸ਼ ਵਾਸੀਆਂ ਨੂੰ ਸਵਦੇਸ਼ੀ ਵਸਤੂਆਂ ਦੇ ਉਤਪਾਦਨ ਅਤੇ ਵਰਤੋਂ ਲਈ ਪ੍ਰੇਰਿਤ ਕਰਨਾ ਹੈ।

ਅਜੀਤ ਡੈਸਕ 19-08-2026
ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਸਵਦੇਸ਼ੀ ਜਾਗਰਨ ਮੰਚ ਵਲੋਂ 20 ਅਗਸਤ ਤੱਕ ਚਲਾਈ ਜਾ ਰਹੀ ਦੇਸ਼ ਵਿਆਪੀ ਮੁਹਿੰਮ ‘ਮੈਂ ਵੀ ਸਵਦੇਸ਼ੀ ਸਮਰਥਕ ਹਾਂ’ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ’ਚ ਮੰਚ ਦੇ ਸੰਯੋਜਕ ਸੁਸ਼ੀਲ ਸਿਆਗ ਢੀਂਗਾਂਵਾਲੀ ਵਲੋਂ ਪ੍ਰਚਾਰ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਦੇਸ਼ ਵਾਸੀਆਂ ਨੂੰ ਸਵਦੇਸ਼ੀ ਵਸਤੂਆਂ ਦੇ ਉਤਪਾਦਨ ਅਤੇ ਵਰਤੋਂ ਲਈ ਪ੍ਰੇਰਿਤ ਕਰਨਾ ਹੈ। ਸੁਸ਼ੀਲ ਸਿਆਗ ਨੇ ਵੱਖ-ਵੱਖ ਸਿੱਖਿਆ ਸੰਸਥਾਵਾਂ ’ਚ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਅਤੇ ਲੋਕਾਂ ਨੂੰ ਡਿਜੀਟਲ ਲਿੰਕ ਰਾਹੀਂ ਇਸ ਮੁਹਿੰਮ ਨਾਲ ਜੋੜਿਆ। ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਾਲੇ ਹੌਰਮੁਜ਼ ਸਟਰੇਟ ਦੇ ਤਣਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗਲੋਬਲ ਆਰਥਿਕ ਸੰਕਟਾਂ ਦੇ ਬਾਵਜੂਦ ਭਾਰਤ ਆਤਮਨਿਰਭਰਤਾ ਵੱਲ ਵਧ ਰਿਹਾ ਹੈ। ਵਿਦੇਸ਼ੀ ਸਮਾਨ ਖ਼ਰੀਦਣ ਨਾਲ ਦੇਸ਼ ਦੀ ਪੂੰਜੀ ਬਾਹਰ ਜਾਂਦੀ ਹੈ ਅਤੇ ਬੇਰੁਜ਼ਗਾਰੀ ਵਧਦੀ ਹੈ। ਸਤਿਅਮ ਕਾਲਜ ਵਿਖੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਿਆਗ ਨੇ ਕਿਹਾ ਕਿ ਲਾਰਡ ਮੈਕਾਲੇ ਦੀ ਸਿੱਖਿਆ ਪ੍ਰਣਾਲੀ ਨੇ ਸਿਰਫ਼ ਸਰਕਾਰੀ ਨੌਕਰੀਆਂ ਦੀ ਮਾਨਸਿਕਤਾ ਬਣਾਈ, ਜਦਕਿ ਸਰਕਾਰੀ ਖੇਤਰ ਸਿਰਫ਼ 15-20 ਪ੍ਰਤੀਸ਼ਤ ਲੋਕਾਂ ਨੂੰ ਹੀ ਰੁਜ਼ਗਾਰ ਦੇ ਸਕਦਾ ਹੈ। ਸਵਦੇਸ਼ੀ ਉਤਪਾਦਨ ਅਤੇ ਸਵੈ-ਰੁਜ਼ਗਾਰ ਅਪਣਾ ਕੇ ਹੀ ਦੇਸ਼ ਵਿਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
ਪਿਛਲੀ ਖ਼ਬਰ ਬਾਲਿਆਂਵਾਲੀ ਵਿਖੇ ਤੀਆਂ ਤੀਜ ਦੀਆਂ ਸਮਾਗਮ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।